06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਗੌਰਵ ਗੋਇਲ ਨੇ ਲਿਆ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਜਾਇਜ਼ਾ

Ad Position 21
No active advertisement
ਅਜੀਤ ਡੈਸਕ 05-09-2025
ਲਹਿਰਾਗਾਗਾ, 4 ਸਤੰਬਰ (ਅਸ਼ੋਕ ਗਰਗ) - ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਨੇ ਬੱਸ ਸਟੈਂਡ ਵਾਲੀ ਸਾਈਡ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ | ਅੰਡਰ-ਪਾਸ ਨੇੜਲੇ ਦੁਕਾਨਦਾਰਾਂ ਨੇ ਸ੍ਰੀ ਗੋਇਲ ਨੂੰ ਦੱਸਿਆ ਹੈ ਕਿ ਜੀ.ਪੀ.ਐਫ ਨੇੜਿਓਾ ਲੰਘਦਾ ਗੰਦਾ ਨਾਲਾ ਬੰਦ ਪਿਆ ਹੋਣ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਜਿਸ ਕਰਕੇ ਕਲੋਨੀ ਰੋਡ ਵੀ ਪਾਣੀ ਨਾਲ ਭਰ ਜਾਂਦਾ ਹੈ | ਬਰਸਾਤੀ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਹੀ ਬਰਸਾਤੀ ਪਾਣੀ ਅੰਡਰ-ਪਾਸ ਪੁਲ ਵਿਚ ਭਰ ਜਾਂਦਾ ਹੈ | ਇਸ ਤੋਂ ਇਲਾਵਾ ਸ੍ਰੀ ਗੋਇਲ ਨੇ ਬੱਸ ਸਟੈਂਡ ਦੇ ਪਿਛਲੇ ਪਾਸੇ ਰਹਿੰਦੇ ਬਸਤੀ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਨਾਲਿਆਂ ਦੀ ਸਫ਼ਾਈ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਅੰਡਰ-ਪਾਸ ਪੁਲ ਵਿਚੋਂ ਸਫ਼ਾਈ ਕਰਮਚਾਰੀ ਬਰਸਾਤੀ ਪਾਣੀ ਨੂੰ ਕੱਢਣ ਲਈ ਕੰਮ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਦੀਪਕ ਜੈਨ, ਪ੍ਰਮੋਦ ਕੁਮਾਰ ਲੋਗੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਵਿਚ ਸੱਥ ਦੇ ਆਗੂ ਅਸ਼ਮੀਤ ਸਿੰਘ ਦੀ ਜਿੱਤ 'ਤੇ ਖ਼ੁਸ਼ੀ ਦਾ ਪ੍ਰਗ... ਅਗਲੀ ਖ਼ਬਰ ਐਡਵੋਕੇਟ ਸੁਖਮਨਦੀਪ ਸਿੰਘ ਬਜਾਜ ਜ਼ਿਲ੍ਹਾ ਬਾਰ ਦੇ ਮੈਂਬਰ ਬਣੇ
Ad Position 24