15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮੀਂਹ ਕਾਰਨ ਮਜ਼ਦੂਰ ਪਰਿਵਾਰ ਦੇ ਘਰ ਦਾ ਸਾਮਾਨ ਰੱਖਿਆ ਧਰਮਸ਼ਾਲਾ 'ਚ

Ad Position 21
No active advertisement
ਅਜੀਤ ਡੈਸਕ 06-09-2025
ਜਖੇਪਲ, 5 ਸਤੰਬਰ (ਮੇਜਰ ਸਿੰਘ ਸਿੱਧੂ) - ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਸ਼ ਦੇ ਚੱਲਦਿਆਂ ਪਿੰਡ ਹੰਬਲਵਾਸ ਦੇ ਗਰੀਬ ਮਜ਼ਦੂਰ ਲਾਲ ਸਿੰਘ ਪੁੱਤਰ ਭਾਗ ਸਿੰਘ ਦੇ ਘਰ ਦਾ ਸਾਰਾ ਸਮਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਹੰਬਲਬਾਸ ਦੇ ਪ੍ਰਧਾਨ ਧਨ ਸਿੰਘ ਅਤੇ ਹੋਰ ਕਿਸਾਨ ਆਗੂਆਂ ਨੇ ਪਿੰਡ ਦੀ ਧਰਮਸ਼ਾਲਾ ਵਿਚ ਰਖਵਾ ਦਿੱਤਾ ਹੈ ਕਿਉਂਕਿ ਮਜ਼ਦੂਰ ਪਰਿਵਾਰ ਦਾ ਸਾਰਾ ਘਰ ਬਾਰਸ਼ ਦੇ ਚੱਲਦਿਆਂ ਪਾਣੀ ਨਾਲ ਚੋਣ ਲੱਗ ਗਿਆ ਸੀ ਤੇ ਕੰਧਾਂ ਵਿਚ ਤਰੇੜਾਂ ਆ ਗਈਆਂ ਸਨ ਜਿਸ ਨਾਲ ਮਕਾਨ ਡਿੱਗ ਕੇ ਕੋਈ ਜਾਨੀ ਨੁਕਸਾਨ ਨਾ ਕਰ ਦੇਵੇ | ਇਸੇ ਤਰਾਂ ਬਾਰਸ਼ ਦੇ ਚੱਲਦਿਆਂ ਗਰੀਬ ਕਿਸਾਨ ਮੁਖਤਿਆਰ ਸਿੰਘ ਪੁੱਤਰ ਗੁਰਚਰਨ ਸਿੰਘ ਤੂੜੀ ਵਾਲੇ ਕਮਰੇ ਦੀ ਕੰਧ ਅਤੇ ਛੱਤ ਵੀ ਡਿੱਗ ਗਈ | ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਧਨ ਸਿੰਘ ਮਿਸ਼ਰੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਪੀੜਤ ਵਿਅਕਤੀ ਲਾਲ ਸਿੰਘ, ਮੁਖਤਿਆਰ ਸਿੰਘ, ਕਿਸਾਨ ਆਗੂ ਹਰਬੰਸ਼ ਸਿੰਘ ਚੋਹਾਨ, ਜਰਨੈਲ ਸਿੰਘ, ਕੁਲਦੀਪ ਸਿੰਘ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਆਗੂ ਬਰਮਾ ਸਿੰਘ ਜਨਾਲ ਖ਼ਿਲਾਫ਼ ਦਰਜ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ
Ad Position 24