ਦਿੜ੍ਹਬਾ ਮੰਡੀ, 5 ਸਤੰਬਰ (ਹਰਬੰਸ ਸਿੰਘ ਛਾਜਲੀ) - ਦਿੜ੍ਹਬਾ ਦੇ ਪ੍ਰਾਈਵੇਟ ਸਕੂਲ ਦੇ ਅਧਿਆਪਕ ਦੇ ਕੁਟਾਪੇ ਦੇ ਮਾਮਲੇ ਵਿਚ ਦਰਜ ਮੁਕੱਦਮੇ ਨੂੰ ਲੈ ਕੇ ਸਿੱਖ ਜਥੇਬੰਦੀ ਨੇ ਅਨਾਜ ਮੰਡੀ 'ਚ ਮੀਟਿੰਗ ਕੀਤੀ | ਭਾਈ ਅਮਰਜੀਤ ਸਿੰਘ ਦਮਦਮੀ ਟਕਸਾਲ ਕਣਕਵਾਲ ਭੰਗੂਆਂ, ਭਾਈ ਜਗਤਾਰ ਸਿੰਘ ਗੁੱਜਰਾਂ ਸਿੱਖ ਸਦਭਾਵਨਾ ਦਲ ਜ਼ਿਲ੍ਹਾ ਸੰਗਰੂਰ, ਹਰਭਜਨ ਸਿੰਘ ਧੂਹੜ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲ੍ਹਾ ਪਟਿਆਲਾ ਨੇ ਕਿਹਾ ਕਿ ਅਧਿਆਪਕ ਦੀ ਕੁੱਟਮਾਰ ਮਾਮਲੇ ਵਿਚ ਸਿੱਖ ਜਥੇਬੰਦੀ ਦੇ ਆਗੂ ਬਰਮਾ ਸਿੰਘ ਜਨਾਲ 'ਤੇ ਸਖ਼ਤ ਧਰਾਵਾਂ ਲਗਾਉਣਾ ਗਲਤ ਹੈ | ਅਧਿਆਪਕ ਨੇ ਨਾਬਾਲਗ ਵਿਦਿਆਰਥਣ ਨਾਲ ਗਲਤ ਹਰਕਤਾਂ ਕੀਤੀਆਂ | ਜਿਸ ਕਾਰਨ ਬਰਮਾ ਸਿੰਘ ਨੇ ਅਧਿਆਪਕ ਦੇ ਥੱਪੜ ਮਾਰੇ, ਨੂੰ ਮੁਕੱਦਮਾ ਇਰਾਦਾ ਕਤਲ ਹੋਰ ਧਰਾਵਾਂ ਦਾ ਦਰਜ ਕਰ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ | ਸਿੱਖ ਜਥੇਬੰਦੀਆਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੀਆਂ | ਜੋ ਧਾਰਾ ਬਣਦੀ ਹੈ ਰੱਖ ਕੇ ਬਰਮਾ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਨਹੀਂ ਤਾਂ ਸਿੱਖ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ | ਉਨ੍ਹਾਂ ਕਿਹਾ ਕਿ ਡੀਐਸਪੀ ਦਿੜ੍ਹਬਾ ਨੂੰ ਵਫ਼ਦ ਮਿਲਿਆ ਸੀ ਜਿੰਨ੍ਹਾ ਕਿਹਾ ਕਿ ਪੜਤਾਲ ਲਈ ਦਰਖ਼ਾਸਤ ਦਿੱਤੀ ਜਾਵੇ, ਪੜਤਾਲ ਵਿਚ ਜੋ ਧਾਰਾਂ ਗ਼ਲਤ ਪਾਈ ਗਈ ਨੂੰ ਹਟਾ ਦਿੱਤਾ ਜਾਵੇਗਾ | ਇਸ ਮੌਕੇ ਰਾਜਾ ਰਾਜ ਸਿੰਘ, ਮਲਕੀਤ ਸਿੰਘ ਖੇਤਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਹਲਕਾ ਦਿੜਬਾ, ਹਰਮਿੰਦਰ ਸਿੰਘ ਜੇਜੀ ਪ੍ਰਧਾਨ ਕਿਸਾਨ ਵਿੰਗ, ਗੁਰਪ੍ਰੀਤ ਸਿੰਘ ਲਾਡਬੰੰਜਾਰਾ, ਭਾਈ ਅਰਸ਼ਦੀਪ ਸਿੰਘ ਸੰਧੂ ਰੋਗਲਾ, ਭਾਈ ਗੁਰਤੇਜ ਸਿੰਘ ਟਕਸਾਲੀ ਖਡਿਆਲ, ਦੇਸਾ ਸਿੰਘ ਸਾਦੀਹਰੀ, ਭਾਈ ਦੀਪੂ ਸਿੰਘ ਜਾਖਲ , ਗਮਦੂਰ ਸਿੰਘ ਨਿਹੰਗ ਮੇਦੇਵਾਸ, ਸਾਬਕਾ ਸਰਪੰਚ ਅਰਸ਼ਦੀਪ ਸਿੰਘ ਧੂਹੜ, ਬੱਗਾ ਸਿੰਘ ਜਨਾਲ, ਕਾਲਾ ਸਿੰਘ, ਪ੍ਰਗਟ ਸਿੰਘ ਛਾਹੜ ਆਦਿ ਵੀ ਮੌਜੂਦ ਸਨ |