ਅਹਿਮਦਗੜ੍ਹ, 5 ਸਤੰਬਰ (ਸੁਖਜੀਤ ਸਿੰਘ ਖੇੜਾ) - ਕਰੋੜਾਂ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਸਬ ਡਵੀਜ਼ਨਲ ਕੰਪਲੈਕਸ ਵਿਖੇ ਨੈਬ ਤਹਿਸੀਲਦਾਰ ਅਤੇ ਤਹਿਸੀਲਦਾਰ ਦੀ ਤਾਇਨਾਤੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਕਤ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਵਤਾਰ ਸਿੰਘ ਜੱਸਲ ਅਤੇ ਸੀਨੀਅਰ ਆਗੂ ਮਾਸਟਰ ਪਰਮਜੀਤ ਸਿੰਘ ਜਵੰਧਾ ਤੇ ਮਾਸਟਰ ਬਲਵੀਰ ਸਿੰਘ ਧਲੇਰ ਨੇ ਪੱਤਰਕਾਰਾਂ ਨਾਲ ਇੱਕ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਹਰ ਰੋਜ਼ ਹੀ ਲੋਕਾਂ ਨੂੰ ਸਾਰੀ ਦਿਹਾੜੀ ਇੰਤਕਾਲਾਂ ਸਬੰਧੀ, ਰਜਿਸਟਰੀਆਂ ਸਬੰਧੀ ਅਤੇ ਹੋਰ ਦਸਤਾਵੇਜ਼ਾਂ ਨੂੰ ਤਸਦੀਕ ਕਰਾਉਣ ਸਬੰਧੀ ਤਹਿਸੀਲਦਾਰ ਅਤੇ ਨੈਬ ਤਹਿਸੀਲਦਾਰ ਦੀ ਨਾ ਮੌਜੂਦਗੀ ਹੋਣ ਕਾਰਨ ਖੱਜਲ ਖ਼ੁਆਰ ਹੋ ਕੇ ਘਰ ਮੁੜਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਐਡੇ ਵੱਡੇ ਕੰਪਲੈਕਸ ਅਤੇ ਸਬ ਡਿਵੀਜ਼ਨ ਹੋਣ ਦੇ ਬਾਵਜੂਦ ਸਿਰਫ਼ ਦੋ ਕੁ ਘੰਟੇ ਲਈ ਨੈਬ ਤਹਿਸੀਲਦਾਰ ਮਲੇਰਕੋਟਲਾ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ ਜਿਸ ਨਾਲ ਬਾਕੀ ਸਾਰਾ ਦਿਨ ਲੋਕਾਂ ਨੂੰ ਕਿਸੇ ਨਾ ਕਿਸੇ ਕੰਮ ਲਈ ਆ ਕੇ ਪਰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ | ਉਨ੍ਹਾਂ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੂੰ ਬੇਨਤੀ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਦੂਰ ਕਰਨ ਲਈ ਦੋਨੇਂ ਪੋਸਟਾਂ ਤਹਿਸੀਲਦਾਰ ਤੇ ਨੈਬ ਤਹਿਸੀਲਦਾਰ ਦੀ ਪੱਕੀ ਤਾਇਨਾਤੀ ਕੀਤੀ ਜਾਵੇ | ਇਸ ਮੌਕੇ ਅਵਤਾਰ ਸਿੰਘ ਬਾਬਾ ਜੰਡਾਲੀ, ਹਰਚੰਦ ਸਿੰਘ ਰੋਹੀੜਾ ਜ਼ਿਲ੍ਹਾ ਡੈਲੀਗੇਟ, ਕੁਲਵੰਤ ਸਿੰਘ ਬੇਗੋਵਾਲ, ਤਰਲੋਚਨ ਸਿੰਘ ਚਾਪੜਾ, ਐਸ.ਸੀ. ਆਗੂ ਮਾਸਟਰ ਬਲਵੀਰ ਸਿੰਘ ਧਲੇਰ, ਜਸਵਿੰਦਰ ਸਿੰਘ ਜੱਸੀ, ਇੰਦਰ ਸਿੰਘ ਘਟੌੜਾ ਜ਼ਿਲ੍ਹਾ ਡੈਲੀਗੇਟ, ਸਾਬਕਾ ਚੇਅਰਮੈਨ ਨਿਰਮਲ ਸਿੰਘ ਬੌੜਹਾਈ ਕਲਾਂ, ਹਰਪੀਤ ਸਿੰਘ ਬੌੜਹਾਈ ਕਲਾਂ ਜ਼ਿਲ੍ਹਾ ਯੂਥ ਆਗੂ, ਸਾਬਕਾ ਸਰਪੰਚ ਜੈਪਾਲ ਸਿੰਘ ਨੱਥੂਮਾਜਰਾ, ਗੁਰਦੇਵ ਸਿੰਘ ਭੋਲਾ ਛੰਨਾ, ਸਰਬਜੀਤ ਸਿੰਘ ਕੁੱਪ ਖੁਰਦ, ਦਰਬਾਰਾ ਸਿੰਘ ਮਹੇਰਨਾ, ਸੋਨੀ ਜੰਡਾਲੀ, ਐਡਵੋਕੇਟ ਹਰਦੀਪ ਸਿੰਘ, ਜੱਗੀ ਕੰਗਣਵਾਲ, ਹਰਦੇਵ ਸਿੰਘ ਰੁਪਾਲ, ਮਾਸਟਰ ਕੁਲਦੀਪ ਸਿੰਘ, ਮਾਸਟਰ ਪਵਨ ਕੁਮਾਰ, ਜਗਜੀਤ ਸਿੰਘ ਬੌੜਹਾਈ ਖੁਰਦ, ਸਰਬਜੀਤ ਸਿੰਘ ਬੌੜਹਾਈ, ਨਿਰਭੈ ਸਿੰਘ ਅਮਰਪੁਰਾ, ਨਵਰਾਜ ਸਿੰਘ ਚੀਮਾਂ, ਮਾਸਟਰ ਅਮਰੀਕ ਸਿੰਘ, ਟਹਿਲ ਸਿੰਘ ਦੁਲਵਾਂ, ਸਿੰਦਰਪਾਲ ਸਿੰਘ ਪੰਧੇਰ, ਹਰਜਿੰਦਰ ਸਿੰਘ ਠੇਕੇਦਾਰ, ਪਰਮਜੀਤ ਸਿੰਘ ਸਰਾਓਾ, ਗੁਰਿੰਦਰ ਸਿੰਘ ਲਵਲੀ ਆਦਿ ਨੇ ਵੀ ਦੋਨਾਂ ਪੋਸਟਾਂ ਤੇ ਅਫਸਰਾਂ ਦੀ ਪੱਕੀ ਤਾਇਨਾਤੀ ਦੀ ਮੰਗ ਕੀਤੀ ਹੈ |