15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮਹਿਲਾ ਸਮਾਜ ਸੇਵੀ ਸੰਸਥਾ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਆਰੰਭ ਕੀਤੇ ਉਪਰਾਲੇ

Ad Position 21
No active advertisement
ਅਜੀਤ ਡੈਸਕ 06-09-2025
ਸੰਗਰੂਰ, 5 ਸਤੰਬਰ (ਅਮਨਦੀਪ ਸਿੰਘ ਬਿੱਟਾ) - ਹੜ੍ਹ ਪੀੜਤਾਂ ਦੀ ਮਦਦ ਲਈ ਸੰਗਰੂਰ ਵਿਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦਿਨ ਰਾਤ ਕੰਮ ਕਰਦਿਆਂ ਪੀੜਤਾਂ ਨੂੰ ਰਾਸ਼ਨ ਅਤੇ ਹੋਰ ਸਮਗਰੀ ਮੁਹੱਈਆ ਕਰਵਾਉਣ ਵਿਚ ਲੱਗੇ ਹੋਏ ਹਨ | ਇਸੇ ਲੜੀ ਤਹਿਤ ਸਮਾਜ ਸੇਵੀ ਸੰਸਥਾ ਕਿ੍ਸ਼ਨਾ ਗਰੁੱਪ ਵਲੋਂ ਵੀ ਮਧੂ ਸ਼ਰਮਾ ਦੀ ਅਗਵਾਈ ਹੇਠ ਕੰਮ ਕੀਤਾ ਜਾ ਰਿਹਾ ਹੈ | ਕਿ੍ਸ਼ਨਾ ਗਰੁੱਪ ਦੀ ਅਹਿਮ ਮੈਂਬਰ ਪਿੰ੍ਰਸੀਪਲ ਮੰਜੂਲਾ ਸ਼ਰਮਾ ਨੇ ਦੱਸਿਆ ਕਿ ਮਧੂ ਸ਼ਰਮਾ ਦੀ ਰਹਿਨੁਮਾਈ ਹੇਠ ਪ੍ਰਤੀ ਦਿਨ ਬਣਿਆ ਹੋਇਆ ਭੋਜਨ, ਰਸਦ, ਪਾਣੀ, ਬਿਸਕੁਟ, ਦਵਾਈਆਂ ਆਦਿ ਹੜ੍ਹ ਪੀੜਤ ਇਲਾਕਿਆਂ ਵਿਚ ਭੇਜਿਆ ਜਾ ਰਹੀਆਂ ਹਨ | ਇਸ ਟੀਮ ਵਿਚ ਸੰਤੋਸ਼ ਨੀਰੂ ਤੁੱਲੀ, ਅਨੀਤਾ, ਬਿੱਟੂ, ਸੁਖਵਿੰਦਰ ਕੌਰ, ਕਵਿਤਾ ਸ਼ਰਮਾ, ਮੰਜੂ, ਗਿੰਨੀ, ਰਾਧਾ, ਸਵਿਤਾ ਰਾਣੀ ਸਰਗਰਮੀ ਨਾਲ ਸੇਵਾਵਾਂ ਨਿਭਾਅ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਨੌਕਰੀ ਦਾ ਝਾਂਸਾ ਦੇਣ ਅਤੇ ਸ਼ਿਕਾਇਤਕਰਤਾ ਦੀ ਗੱਡੀ ਦੀਆਂ ਕਿਸ਼ਤਾਂ ਖ਼ੁਰਦ ਬੁਰਦ ਕਰਨ ਦੇ ਮਾਮਲੇ ਵਿਚ ਫਾਇਰ ਅਫ਼ਸਰ ਖ਼ਿਲਾ... ਅਗਲੀ ਖ਼ਬਰ ਅਧਿਆਪਕ ਵਰਗ ਦੀਆਂ ਮੰਗਾਂ ਪ੍ਰਤੀ ਗੰਭੀਰ ਹੋਵੇ ਸਰਕਾਰ - ਜਵੰਧਾ, ਗਰਗ
Ad Position 24