25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਗਰਭਵਤੀ ਪਤਨੀ ਨੂੰ ਜ਼ਹਿਰੀਲੀ ਵਸਤੂ ਪਿਲਾਉਣ ਦੇ ਦੋਸ਼ਾਂ ਵਿਚੋਂ ਪਤੀ ਬਰੀ

Ad Position 21
No active advertisement
ਅਜੀਤ ਡੈਸਕ 07-09-2025
ਸੰਗਰੂਰ, 6 ਸਤੰਬਰ (ਧੀਰਜ ਪਸ਼ੋਰੀਆ) - ਵਧੀਕ ਸੈਸ਼ਨ ਜੱਜ ਮੈਡਮ ਸੰਜੀਤਾ ਦੀ ਅਦਾਲਤ ਨੇ ਗਰਭਵਤੀ ਪਤਨੀ ਨੂੰ ਕੋਈ ਨਸ਼ੀਲੀ ਜਾਂ ਜ਼ਹਿਰੀਲੀ ਵਸਤੂ ਚਾਹ ਵਿਚ ਪਾ ਕੇ ਮਿਲਾਉਣ ਦੇ ਦੋਸ਼ਾਂ ਵਿਚੋਂ ਪਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਸਿਟੀ ਧੂਰੀ ਵਿਖੇ 13 ਅਗਸਤ 2019 ਨੂੰ ਦਰਜ ਮਾਮਲੇ ਮੁਤਾਬਿਕ ਪੂਨਮ ਰਾਣੀ ਵਾਸੀ ਧੂਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ ਤਕਰੀਬਨ 5 ਸਾਲ ਪਹਿਲਾਂ ਰਾਕੇਸ਼ ਕੁਮਾਰ ਵਾਸੀ ਧੂਰੀ ਨਾਲ ਹੋਇਆ ਸੀ, ਹੁਣ ਜਦੋਂ ਉਹ ਗਰਭਵਤੀ ਸੀ ਤਾਂ 12 ਅਗਸਤ ਨੂੰ ਜਦ ਉਹ ਬਾਜ਼ਾਰ ਤੋਂ ਘਰ ਵਾਪਸ ਆਈ ਤਾਂ ਪਤੀ ਨੇ ਉਸ ਨੂੰ ਇੱਕ ਚਾਹ ਦਾ ਗਿਲਾਸ ਪੀਣ ਲਈ ਦਿੱਤਾ ਕਿ ਤੇਰੀ ਖਾਂਸੀ ਠੀਕ ਹੋ ਜਾਵੇਗੀ | ਅਸਲ ਵਿਚ ਉਸ ਨੇ ਮੈਨੂੰ ਚਾਹ ਵਿਚ ਕੋਈ ਨਸ਼ੀਲੀ ਜਾ ਜ਼ਹਿਰੀਲੀ ਵਸਤੂ ਮਿਲਾ ਕੇ ਦੇ ਦਿੱਤੀ ਤਾਂ ਜੋ ਉਹ ਉਸ ਅÏਰਤ ਕੋਲ ਜਾ ਸਕੇ ਜਿਸ ਨਾਲ ਉਸ ਦੇ ਨਜਾਇਜ਼ ਸਬੰਧ ਸਨ | ਪੁਲਿਸ ਨੇ ਕਰਵਾਈ ਕਰਦਿਆਂ ਰਾਕੇਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ | ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ ਤੇ ਰਾਕੇਸ਼ ਕੁਮਾਰ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ | ਅਦਾਲਤ ਵਿਚ ਬਚਾਅ ਪੱਖ ਵਲੋਂ ਵਕੀਲ ਬੇਅੰਤ ਸਿੰਘ ਛਾਜਲੀ ਪੇਸ਼ ਹੋਏ |
Ad Position 22
No active advertisement
ਪਿਛਲੀ ਖ਼ਬਰ ਗੁੱਜਰਾਂ ਵਿਖੇ ਗ੍ਰੰਥੀ ਸਿੰਘ ਦੇ ਘਰ ਦੀ ਛੱਤ ਡਿੱਗੀ <br/> ਅਗਲੀ ਖ਼ਬਰ ਭਾਰੀ ਬਰਸਾਤ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਵਿਧਾਇਕ ਰਹਿਮਾਨ ਨੇ ਜਾਇਜ਼ਾ ਲਿਆ <br/>
Ad Position 24