25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਰਾਮਬਾਗ ਦੇ ਨਵੀਨੀਕਰਨ ਦਾ ਐਨ. ਆਰ. ਆਈ. ਬਲਵੰਤ ਦੁੱਲਟ ਨੇ ਚੁੱਕਿਆ ਜ਼ਿੰਮਾ <br/>

Ad Position 21
No active advertisement
ਅਜੀਤ ਡੈਸਕ 07-09-2025
ਲੌਂਗੋਵਾਲ, 6 ਸਤੰਬਰ (ਸ.ਸ.ਖੰਨਾ, ਵਿਨੋਦ) - ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਜਿੱਥੇ ਪੰਜਾਬ ਦੇ ਅੰਦਰ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਚਾਰੇ ਪਾਸੇ ਹੜ੍ਹ ਆਏ ਹੋਏ ਹਨ | ਫ਼ਸਲਾਂ ਦੀ ਬਰਬਾਦੀ ਅਤੇ ਘਰਾਂ ਅੰਦਰ ਪਾਣੀ ਦੀ ਆਮਦ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ | ਜਿੱਥੇ ਕਸਬੇ ਦੇ ਲੋਕ ਘਰਾਂ 'ਚ ਪਾਣੀ ਕਾਰਨ ਪ੍ਰੇਸ਼ਾਨ ਹਨ ਉੱਥੇ ਹੀ ਸਥਾਨਕ ਰਾਮਬਾਗ ਵੀ ਇਸ ਦੀ ਮਾਰ ਤੋਂ ਨਹੀਂ ਬਚ ਸਕਿਆ | ਲਗਾਤਾਰ ਹੋਈ ਬਾਰਸ਼ ਕਾਰਨ ਪਾਣੀ ਨੇ ਪੂਰੇ ਰਾਮਬਾਗ ਨੂੰ ਆਪਣੇ ਕਲਾਵੇ 'ਚ ਲੈ ਲਿਆ ਅਤੇ ਬੀਤੇ ਦਿਨੀਂ ਕਸਬੇ 'ਚ ਹੋਈਆਂ ਮੌਤਾਂ ਕਾਰਨ ਅੰਤਿਮ ਰਸਮਾਂ ਮੌਕੇ ਪਬਲਿਕ ਨੂੰ ਰਸਮਾਂ ਨਿਭਾਉਣ 'ਚ ਜਿੱਥੇ ਪ੍ਰੇਸ਼ਾਨੀ ਹੋਈ ਉੱਥੇ ਹੀ ਪਾਣੀ ਜ਼ਿਆਦਾ ਹੋਣ ਕਾਰਨ ਸਮੁੱਚੇ ਅੰਗੀਠੇ ਦੀ ਰਾਖ ਆਦਿਕ ਪਾਣੀ 'ਚ ਵਹਿਣ ਦੀ ਵੀ ਖ਼ਬਰ ਮਿਲੀ ਹੈ, ਜਿਸ ਦੀ ਕਿ ਕਸਬੇ ਅੰਦਰ ਬਹੁਤ ਚਰਚਾ ਹੋਈ | ਇਸੇ ਗੱਲ ਨੂੰ ਮੁੱਖ ਰੱਖਦਿਆਂ ਕਸਬੇ ਦੇ ਨਾਮਵਰ ਪਰਿਵਾਰ 'ਚੋਂ ਸਮਾਜ ਸੇਵੀ ਨੌਜਵਾਨ ਬਲਵੰਤ ਸਿੰਘ ਦੁਲਟ ਐਨ ਆਰ ਆਈ ਨੇ ਰਾਮਬਾਗ ਦੇ ਨਵੀਨੀਕਰਨ ਦਾ ਜ਼ਿੰਮਾ ਆਪਣੇ ਸਿਰ ਲੈਣ ਦਾ ਐਲਾਨ ਕੀਤਾ ਹੈ | ਬਲਵੰਤ ਸਿੰਘ ਦੁਲਟ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਘਟਨਾ ਕਾਰਨ ਉਨ੍ਹਾਂ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਅਤੇ ਆਪਣੇ ਸੱਜਣਾਂ ਮਿੱਤਰਾਂ ਨਾਲ ਇਸ ਕਾਰਜ ਸਬੰਧੀ ਸਲਾਹ ਕਰ ਲਈ ਹੈ ਤੇ ਜਲਦ ਹੀ ਕਾਰਜ ਦੀ ਆਰੰਭਤਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਇਸ ਰਾਮਬਾਗ ਦਾ ਨਵੀਨੀਕਰਨ ਬਿਨ੍ਹਾਂ ਕਿਸੇ ਭੇਦ ਭਾਵ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਕੀਤਾ ਜਾਵੇਗਾ | ਅੱਗੇ ਦੱਸਦਿਆਂ ਕਿਹਾ ਕਿ ਪੂਰੇ ਮਾਸਟਰ ਪਲਾਨ ਰਾਹੀਂ ਰਾਮਬਾਗ ਦਾ ਦਿਲ ਖੋਲ੍ਹ ਕੇ ਨਵੀਨੀਕਰਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਵੀਨੀਕਰਨ ਚ ਲੋਕਾਂ ਨੂੰ ਮੀਂਹ ਅਤੇ ਧੁੱਪ ਤੋਂ ਬਚਾਅ ਲਈ ਵੱਡਾ ਸ਼ੈੱਡ, ਖੁਲੇ ਵਰਾਂਡੇ, ਲੱਕੜ ਦਾ ਵੱਡਾ ਸਟੋਰ, ਪਾਰਕ, ਬਾਥਰੂਮ ਅਤੇ ਦਫ਼ਤਰ ਆਦਿ ਬਣਾਏ ਜਾਣਗੇ ਤਾਂ ਜੋ ਪਿੰਡ ਦੀ ਸੰਗਤ ਨੂੰ ਅੰਤਿਮ ਰਸਮਾਂ ਨਿਭਾਉਂਦਿਆਂ ਕੋਈ ਸਮੱਸਿਆ ਨਾ ਆਵੇ | ਉਨ੍ਹਾਂ ਵਲੋਂ ਸਾਰੇ ਹੀ ਨਗਰ ਲੌਂਗੋਵਾਲ ਨੂੰ ਸਾਥ ਦੇਣ ਦੀ ਬੇਨਤੀ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਨਰੈਣਗੜ੍ਹ ਵਿਖੇ ਪਿੰਡ ਦੀ ਪੰਚਾਇਤ ਵਲੋਂ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਅਗਲੀ ਖ਼ਬਰ ਘੱਗਰ ਨੇੜਲੇ ਪਿੰਡਾਂ ਦੇ ਪਸ਼ੂਆਂ ਲਈ ਈਵੈਕੁਏਸ਼ਨ ਸੈਂਟਰ ਨਿਰਧਾਰਿਤ
Ad Position 24