25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਘੱਗਰ ਨੇੜਲੇ ਪਿੰਡਾਂ ਦੇ ਪਸ਼ੂਆਂ ਲਈ ਈਵੈਕੁਏਸ਼ਨ ਸੈਂਟਰ ਨਿਰਧਾਰਿਤ

Ad Position 21
No active advertisement
ਅਜੀਤ ਡੈਸਕ 07-09-2025
ਖਨੌਰੀ, ਮੂਨਕ, 6 ਸਤੰਬਰ (ਬਲਵਿੰਦਰ ਸਿੰਘ ਥਿੰਦ, ਪ੍ਰਵੀਨ ਮਦਾਨ) - ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਇਲਾਵਾ ਚੰਡੀਗੜ੍ਹ, ਪੰਚਕੂਲਾ, ਅੰਬਾਲਾ ਆਦਿ ਦੇ ਨੀਂਮ ਪਹਾੜੀ ਖੇਤਰਾਂ ਵਿਚ ਲਗਾਤਾਰ ਬਰਸਾਤ ਪੈਣ ਕਾਰਨ ਘੱਗਰ ਦਰਿਆ ਨੇੜਲੇ ਖੇਤਰਾਂ ਵਿਚ ਸੰਭਾਵੀ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖੋ-ਵੱਖ ਪਿੰਡਾਂ ਦੇ ਪਸ਼ੂਆਂ ਲਈ ਈਵੈਕੁਏਸ਼ਨ ਸੈਂਟਰ ਨਿਰਧਾਰਿਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਾਤ ਵਿਚ ਪਸ਼ੂਆਂ ਨੂੰ ਪਿੰਡਾਂ ਵਿਚੋਂ ਕੱਢ ਕੇ ਇਹਨਾਂ ਨਿਰਧਾਰਿਤ ਈਵੈਕੁਏਸ਼ਨ ਸੈਂਟਰਾਂ ਵਿਚ ਲਿਆਂਦਾ ਜਾ ਸਕੇ ਤੇ ਉਨ੍ਹਾਂ ਦੀ ਠੀਕ ਢੰਗ ਨਾਲ ਸਾਂਭ ਸੰਭਾਲ ਹੋ ਸਕੇ | ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਪਿੰਡ ਹਾਂਡਾ, ਕੁੰਦਨੀ, ਘਮੂੰਰਘਾਟ, ਗਨੋਟਾ ਅਤੇ ਮਨਿਆਣਾ ਲਈ ਅਨਾਜ ਮੰਡੀ, ਮਨਿਆਣਾ ਵਿਖੇ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤਾ ਗਿਆ ਹੈ | ਮੂਨਕ ਸ਼ਹਿਰ, ਪਿੰਡ ਕਬੀਰਪੁਰ, ਬਜੀਦਪੁਰ, ਕੜੈਲ ਅਤੇ ਸੁਰਜਨਭੈਣੀ ਲਈ ਅਨਾਜ ਮੰਡੀ ਮੂਨਕ ਵਿਖੇ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤਾ ਗਿਆ ਹੈ | ਪਿੰਡ ਮੰਡਵੀ, ਚਾਂਦੂ, ਅਨਦਾਨਾ ਅਤੇ ਸ਼ਾਹਪੁਰ ਥੇੜ੍ਹੀ ਲਈ ਅਨਾਜ ਮੰਡੀ ਮੰਡਵੀ, ਭੂੰਦੜਭੈਣੀ, ਬੁਸੈਹਰਾ, ਬੰਗਾਂ, ਹਮੀਰਗੜ੍ਹ, ਸਲੇਮਗੜ੍ਹ, ਨਵਾਗਾਓ, ਹੋਤੀਪੁਰ ਲਈ ਅਨਾਜ ਮੰਡੀ, ਬਾਦਲਗੜ੍ਹ ਵਿਖੇ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤਾ ਗਿਆ ਹੈ | ਖਨੌਰੀ, ਬਨਾਰਸੀ ਅਤੇ ਬਓਪੁਰ ਲਈ ਅਨਾਜ ਮੰਡੀ, ਖਨੌਰੀ, ਮਕੋਰੜ ਸਾਹਿਬ ਤੇ ਫੂਲਦ ਲਈ ਅਨਾਜ ਮੰਡੀ, ਮਕੋਰੜ ਸਾਹਿਬ ਵਿਖੇ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤਾ ਗਿਆ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਈਵੈਕੁਏਸ਼ਨ ਸੈਂਟਰਾਂ ਵਿਖੇ ਪਸ਼ੂਆਂ ਦੇ ਚਾਰੇ ਅਤੇ ਦਵਾਈਆਂ ਸਮੇਤ ਸੁਚੱਜੀ ਸਾਂਭ-ਸੰਭਾਲ ਲਈ ਖੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ | ਉਹਨਾਂ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਪਸ਼ੂਆਂ ਬਾਬਤ ਪਸ਼ੂ ਪਾਲਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਰਾਮਬਾਗ ਦੇ ਨਵੀਨੀਕਰਨ ਦਾ ਐਨ. ਆਰ. ਆਈ. ਬਲਵੰਤ ਦੁੱਲਟ ਨੇ ਚੁੱਕਿਆ ਜ਼ਿੰਮਾ <br/> ਅਗਲੀ ਖ਼ਬਰ ਚੋਰਾਂ ਵਲੋਂ ਪਿੰਡ ਮਾਝੀ ਵਿਖੇ ਇਕ ਬਜ਼ੁਰਗ ਔਰਤ ਦੇ ਘਰ 'ਚੋਂ 30 ਤੋਲੇ ਸੋਨਾ, ਥਾਰ ਗੱਡੀ ਤੇ ਹੋਰ ਕੀਮਤੀ ਸਾਮਾਨ ਚੋਰੀ
Ad Position 24