ਧੂਰੀ, 23 ਸਤੰਬਰ (ਲਖਵੀਰ ਸਿੰਘ ਧਾਂਦਰਾ) - ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਵਲੋਂ ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਖਦੇਵ ਸ਼ਰਮਾ, ਸਕੱਤਰ ਅਮਰਜੀਤ ਸਿੰਘ, ਜਸਦੇਵ ਸਿੰਘ, ਰਮੇਸ਼ ਸ਼ਰਮਾ, ਚਰਨਜੀਤ ਸਿੰਘ ਕੈਂਥ, ਇੰਦਰਜੀਤ ਸ਼ਰਮਾ ਅਤੇ ਗੁਰਦਾਸ ਬਾਂਸਲ ਦੀ ਅਗਵਾਈ ਹੇਠ ਸਥਾਨਕ ਦਫ਼ਤਰ ਵਿਖੇ ਹੋਈ | ਅੱਜ ਦੀ ਮੀਟਿੰਗ ਦੌਰਾਨ ਸਟੇਟ ਬੈਂਕ ਆਫ਼ ਇੰਡੀਆ (ਬੈਂਕ ਰੋਡ) ਦੇ ਡਿਪਟੀ ਮੈਨੇਜਰ ਦਵਿੰਦਰ ਸਿੰਘ ਨੇ ਪੈਨਸ਼ਨਰਾਂ ਦੇ ਬੈਂਕ ਨਾਲ ਪੈਨਸ਼ਨ ਸੰਬੰਧੀ ਕੰਮਾਂ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਪ੍ਰਧਾਨ ਸੁਖਦੇਵ ਸ਼ਰਮਾ ਨੇ ਡਿਪਟੀ ਮੈਨੇਜਰ ਦਵਿੰਦਰ ਸਿੰਘ ਦਾ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚਣ ਅਤੇ ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਸਮੂਹ ਪੈਨਸ਼ਨਰਾਂ ਵਲੋਂ ਧੰਨਵਾਦ ਕੀਤਾ | ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਸੁਖਦੇਵ ਸ਼ਰਮਾ ਨੇ ਬੀਤੇ ਦਿਨੀਂ ਹੋਈ ਸੂਬਾ ਕਮੇਟੀ ਦੀ ਮੀਟਿੰਗ ਦੀ ਰਿਪੋਰਟਿੰਗ ਪੇਸ਼ ਕੀਤੀ ਅਤੇ ਸੂਬਾ ਕਮੇਟੀ ਵਲੋਂ ਆਉਣ ਵਾਲੇ ਸਮੇਂ ਵਿਚ ਉਲੀਕੇ ਜਾਣ ਵਾਲੇ ਸੰਘਰਸ਼ ਦੀ ਰੂਪ ਰੇਖਾ ਸਾਂਝੀ ਕੀਤੀ | ਮੀਟਿੰਗ ਵਿਚ ਹਾਜ਼ਰ ਪੈਨਸ਼ਨਰਾਂ ਨੇ ਹੜ੍ਹਾਂ ਪੀੜਤਾਂ ਲਈ 35000 ਰੁਪਏ ਦੀ ਸਹਾਇਤਾ ਮੌਕੇ 'ਤੇ ਇਕੱਠੀ ਕੀਤੀ | ਮੀਟਿੰਗ ਦੌਰਾਨ ਪੈਨਸ਼ਨਰ ਆਗੂ ਸਤੀਸ਼ ਸ਼ਰਮਾ, ਜਸਦੇਵ ਸਿੰਘ, ਜਸਵੰਤ ਰਾਏ ਗੁਪਤਾ, ਰਤਨ ਸਿੰਘ ਭੰਡਾਰੀ, ਮੇਜਰ ਸਿੰਘ ਲੈਕਚਰਾਰ, ਜੈ ਭਗਵਾਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ, ਪ੍ਰੋਫੈਸਰ ਮਦਨ ਲਾਲ, ਜੀਤ ਸਿੰਘ ਭਲਵਾਨ, ਕਰਮਜੀਤ ਸਿੰਘ ਮਡਾਹਰ, ਕਰਮ ਸਿੰਘ ਢੀਂਡਸਾ, ਜੈ ਭਗਵਾਨ ਦਾਸ, ਨਿਰਮਲ ਸਿੰਘ, ਭਜਨ ਸਿੰਘ ਰੰਗੀਆਂ, ਦਰਸ਼ਨ ਸਿੰਘ ਧਾਂਦਰਾ, ਭਗਵਾਨ ਸਿੰਘ ਰਟੋਲ, ਕਰਮ ਸਿੰਘ ਢੀਂਡਸਾ, ਸਰਬਜੀਤ ਸਿੰਘ ਮੀਮਸਾ, ਫ਼ਕੀਰ ਸਿੰਘ, ਪਿ੍ੰਸੀਪਲ ਸੀਤਾ ਸਿੰਘ, ਅਮਰਜੀਤ ਗੋਇਲ, ਨਛੱਤਰ ਸਿੰਘ ਦਿਓਲ, ਜੋਗਿੰਦਰ ਸਿੰਘ ਪੁੰਨਾਵਾਲ, ਜਾਗਰ ਸਿੰਘ, ਸ਼ਿਆਮ ਸਿੰਘ ਮੂਲੋਵਾਲ, ਜਨਕ ਰਾਜ ਸ਼ਰਮਾ, ਰਾਮ ਲਾਲ, ਕਰਮਜੀਤ ਸਿੰਘ, ਤੇਜਾ ਸਿੰਘ, ਆਤਮਾ ਸਿੰਘ ਘਨੌਰ, ਕਰਮਜੀਤ ਸਿੰਘ, ਮੱਘਰ ਸਿੰਘ, ਓਾਕਾਰ ਸ਼ਰਮਾ, ਮਨੋਹਰ ਲਾਲ ਬਰਡਵਾਲ, ਤਰਲੋਚਨ ਸਿੰਘ, ਹਰਚਰਨ ਸਿੰਘ, ਨਿਰਮਲ ਸਿੰਘ ਪੰਜਾਬ ਪੁਲਿਸ, ਮੁਖਤਿਆਰ ਸਿੰਘ, ਕਰਨੈਲ ਸਿੰਘ, ਗੁਰਚਰਨ ਸਿੰਘ, ਸੋਮ ਨਾਥ ਅੱਤਰੀ, ਬਲਦੇਵ ਸਿੰਘ, ਜੋਰਾ ਸਿੰਘ, ਮੱਘਰ ਸਿੰਘ, ਧਰਮਪਾਲ ਸਿੰਘ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ |
ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
ਅਜੀਤ ਡੈਸਕ
24-09-2025