26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਖੇਡਾਂ ਵਿਚ ਬਾਲਦ ਕਲਾਂ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 24-09-2025
ਭਵਾਨੀਗੜ੍ਹ, 23 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸੈਂਟਰ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬਾਲਦ ਕਲਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਅਤੇ ਚਾਂਦੀ ਦੇ ਮੈਡਲ ਜਿੱਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਕੁਲਵੰਤ ਸਿੰਘ ਨੇ ਦੱਸਿਆ ਕਿ ਸੈਂਟਰ ਪੱਧਰੀ ਖੇਡਾਂ ਵਿਚ ਉਨ੍ਹਾਂ ਦੇ ਸਕੂਲ ਦੇ ਲਖਵਿੰਦਰ ਸਿੰਘ ਨੇ 600 ਮੀਟਰ ਦੌੜ ਵਿਚ ਪਹਿਲਾ ਅਤੇ ਸਹਿਜਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 100 ਮੀਟਰ ਦੌੜ ਵਿਚ ਲਖਵਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਗੋਲਾ ਸੁੱਟਣ ਵਿਚ ਲਖਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਰਿਲੇਅ ਰੇਸ ਵਿਚ ਸਹਿਜਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ, ਅਭਿਵੀਰ ਸਿੰਘ ਅਤੇ ਲਖਵਿੰਦਰ ਸਿੰਘ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ | ਕੁੜੀਆਂ ਦੇ ਮੁਕਾਬਲਿਆਂ ਵਿਚ ਪ੍ਰਭਲੀਨ ਕੌਰ ਨੇ 600 ਮੀਟਰ ਦੌੜ ਵਿਚ ਦੂਜਾ, ਰਜਨੀਤ ਕੌਰ ਨੇ 400 ਮੀਟਰ ਰੇਸ ਵਿਚ ਦੂਜਾ , ਡਿੰਪਲ ਰਾਣੀ ਨੇ 200 ਮੀਟਰ ਦੌੜ ਵਿਚ ਦੂਜਾ, ਸਿਮਰਨ ਕੌਰ ਨੇ 100 ਮੀਟਰ ਰੇਸ ਵਿਚ ਦੂਜਾ ਸਥਾਨ ਅਤੇ ਕੁੜੀਆਂ ਦੀ ਰਿਲੇਅ ਰੇਸ ਵਿਚ ਅਮਨਦੀਪ ਕੌਰ, ਸਿਮਰਨ ਕੌਰ, ਪ੍ਰਭਲੀਨ ਕੌਰ ਅਤੇ ਡਿੰਪਲ ਰਾਣੀ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ, ਗੋਲਾ ਸੁੱਟਣ ਵਿਚ ਸਿਮਰਨ ਕੌਰ ਨੇ ਪਹਿਲਾ ਅਤੇ ਡਿੰਪਲ ਰਾਣੀ ਨੇ ਦੂਜਾ ਸਥਾਨ ਪ੍ਰਾਪਤ ਕਰਦਿਆਂ ਬਲਾਕ ਪੱਧਰੀ ਖੇਡਾਂ ਵਿਚ ਨਾਮ ਦਰਜ਼ ਕਰਵਾਇਆ | ਸਕੂਲ ਆਉਣ 'ਤੇ ਜੇਤੂ ਖਿਡਾਰੀਆਂ ਦਾ ਸੈਂਟਰ ਹੈੱਡ ਟੀਚਰ ਕੁਲਵੰਤ ਸਿੰਘ, ਅਮਨਦੀਪ ਕੰਗ, ਗੀਤਾਂਜਲੀ ਸ਼ਰਮਾ, ਬੀਰਪਾਲ ਸਿੰਘ, ਜਸਵੀਰ ਕੌਰ, ਵੀਰਪਾਲ ਕੌਰ ਅਤੇ ਹਰਪ੍ਰੀਤ ਕੌਰ ਨੇ ਸੁਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਿੱਕ ਬਾਕਸਿੰਗ ਅਤੇ ਵੁਸ਼ੂ ਦੇ ਮੁਕਾਬਲਿਆਂ ਵਿਚ ਪੀ.ਪੀ.ਐਸ. ਲਹਿਰਾ ਦੇ ਬੱਚਿਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ ਅਗਲੀ ਖ਼ਬਰ ਘੱਗਰ ਦਰਿਆ ਦੇ ਕੰਢੇ 'ਤੇ ਵਸਦੇ ਪਿੰਡਾਂ ਨੇ ਧਾਰਮਿਕ ਸਮਾਗਮ ਕਰਵਾਇਆ
Ad Position 24