28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੁਨਾਮ ਮੰਡੀ ਵਿਖੇ ਝੋਨੇ ਦੀ ਖ਼ਰੀਦ ਹੋਈ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 25-09-2025
ਸੁਨਾਮ, ਊਧਮ ਸਿੰਘ ਵਾਲਾ, 24 ਸਤੰਬਰ (ਪ. ਪ. ਰਾਹੀਂ) - ਸੁਨਾਮ 'ਚ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ ਅਤੇ ਸਥਾਨਕ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਹੋਡਲਾ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਸਮੇਂ ਖ਼ਰੀਦ ਏਜੰਸੀ ਪਨਗ੍ਰੇਨ ਵਲੋਂ ਆੜ੍ਹਤੀ ਮੈ: ਮੇਘ ਰਾਜ ਸ਼ਿਵਪਾਲ ਦੀ ਦੁਕਾਨ 'ਤੇ ਕਿਸਾਨ ਰਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਦਾ ਵਿਕਣ ਆਇਆ ਝੋਨਾ 2389 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦ ਕੀਤਾ ਗਿਆ ਜਦੋਂ ਕਿ ਮੈ: ਦੀਪਕ ਜਿੰਦਲ ਟਰੇਡਿੰਗ ਕੰਪਨੀ 'ਤੇ ਕੇਵਲ ਸਿੰਘ ਪੁੱਤਰ ਗੁਰਦਿਆਲ ਸਿੰਘ ਪਿੰਡ ਹੀਰੋਂ ਕਲ੍ਹਾਂ ਜ਼ਿਲ੍ਹਾ ਮਾਨਸਾ ਅਤੇ ਮੈ ਮਹਿੰਦਰ ਸਿੰਘ ਸੱਤਪਾਲ ਦੇ ਗੁਰਪ੍ਰੀਤ ਸਿੰਘ ਪੁੱਤਰ ਜਗਦੇਵ ਸਿੰਘ ਪਿੰਡ ਜਖੇਪਲ ਦਾ ਆਇਆ ਝੋਨਾ ਉਕਤ ਭਾਅ ਮਾਰਕਫੈੱਡ ਵਲੋਂ ਖ਼ਰੀਦਿਆ ਗਿਆ | ਇਸ ਮੌਕੇ ਸਕੱਤਰ ਮਾਰਕੀਟ ਕਮੇਟੀ ਨਰਿੰਦਰਪਾਲ, ਰਾਜਨ ਸਿੰਗਲਾ, ਕੀਰਤੀ ਪ੍ਰਸਾਦ, ਧਰਮਪਾਲ, ਸਤਿਗੁਰ ਸਿੰਘ ਭੈਣੀ, ਲਵਪ੍ਰੀਤ ਸਿੰਘ, ਮੰਡੀ ਸੁਪਰਵਾਈਜ਼ਰ ਚਰਨਜੀਤ ਸਿੰਘ, ਰਜਿੰਦਰ ਸਿੰਘ ਭੈਣੀ, ਰਾਜਵੀਰ ਸਿੰਘ, ਸੰਦੀਪ ਸਿੰਘ, ਹਰਬਿਲਾਸ ਸਿੰਘ, ਗਗਨਦੀਪ ਸਿੰਘ, ਰਾਕੇਸ਼ ਕੁਮਾਰ, ਨਿਤਿਨ ਜਿੰਦਲ, ਅੰਕੁਸ਼ ਮੋਨੂ ਅਤੇ ਸ਼ਿਵਪਾਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਇੱਕ ਹਫ਼ਤੇ ਵਿਚ 11.99 ਗ੍ਰਾਮ ਚਿੱਟਾ/ਹੈਰੋਇਨ, 60 ਨਸ਼ੀਲੀਆਂ ਗੋਲੀਆਂ ਬਰਾਮਦ - ਡੀ.ਐੱਸ.ਪੀ. ਦਮਨਬੀਰ ਸਿੰਘ <br/> ਅਗਲੀ ਖ਼ਬਰ ਸ਼ਰਮਾ ਨੇ ਪਾਰਟੀ ਆਬਜ਼ਰਵਰ ਕੋਲ ਕਾਂਗਰਸ ਦੀ ਮਜ਼ਬੂਤੀ ਲਈ ਦਿੱਤੇ ਸੁਝਾਅ
Ad Position 24