ਸੰਗਰੂਰ, 24 ਸਤੰਬਰ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਭੁਪਿੰਦਰ ਸ਼ਰਮਾ ਬੱਗੂਆਣਾ ਵਲੋਂ ਸੰਗਰੂਰ ਵਿਚ 'ਸੰਗਠਨ ਸਿਰਜਨ ਅਭਿਆਨ' ਦੇ ਹਾਈ ਕਮਾਨ ਵਲੋਂ ਨਿਯੁਕਤ ਕੀਤੇ ਅਬਜ਼ਰਵਰ ਸ੍ਰੀ ਜਗਦੀਸ਼ ਜਾਗੜ ਨਾਲ ਮੁਲਾਕਾਤ ਕਰਦਿਆਂ ਪਾਰਟੀ ਦੀ ਮਜ਼ਬੂਤੀ ਸਬੰਧੀ ਆਪਣਾ ਪੱਖ ਰੱਖਿਆ | ਉਨ੍ਹਾਂ ਜਗਦੀਸ਼ ਜਾਗੜ ਨੂੰ ਦੱਸਿਆ ਕਿ ਮੌਜੂਦਾ ਵੇਲੇ ਆਪ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਅਤੇ ਲੋਕ ਅਕਾਲੀ ਦਲ, ਭਾਜਪਾ ਨੂੰ ਪਹਿਲਾ ਹੀ ਨਕਾਰ ਚੁੱਕੇ ਹਨ | ਭੁਪਿੰਦਰ ਸ਼ਰਮਾ ਨੇ ਜਾਗੜ ਕੋਲ ਜਿੱਥੇ ਸੰਗਰੂਰ ਨਾਲ ਸਬੰਧਤ ਕਾਂਗਰਸ ਦੇ ਮਜ਼ਬੂਤ ਚਿਹਰਿਆਂ ਦਾ ਜ਼ਿਕਰ ਕੀਤਾ ਉੱਥੇ ਉਨ੍ਹਾਂ ਨੂੰ ਦੱਸਿਆ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਸਮੇਤ ਹੋਰ ਲੀਡਰਸ਼ਿਪ ਦੇ ਕੀਤੇ ਜਾ ਰਹੇ ਯਤਨ ਵੀ ਆਪਣੇ ਆਪ ਵਿਚ ਇੱਕ ਮਿਸਾਲ ਹਨ |