ਮੇਨ ਡਿਸਪੋਜ਼ਲ ਚੈਂਬਰ ਦੀਆਂ ਤਿੰਨ ਮੋਟਰਾਂ ਖ਼ਰਾਬ ਹੋਣ ਕਾਰਣ ਸ਼ਹਿਰ ਵਿਚ ਥਾਂ-ਥਾਂ ਸੀਵਰੇਜ ਹੋ ਰਿਹਾ ਹੈ ਓਵਰ ਫਲੋਅ
ਅਜੀਤ ਡੈਸਕ
25-09-2025
ਸਮਾਜ ਚਿੰਤਕਾਂ ਨੇ ਲਿਆ ਨੋਟਿਸ, ਦੱਸਿਆ ਅਤਿ ਗੰਭੀਰ:- ਸੀਵਰੇਜ ਨਿਕਾਸੀ ਦੀ ਇਸ ਗੰਭੀਰ ਸਥਿਤੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਾਇੰਟਿਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ, ਐਂਡ ਸੁਰਜੀਤ ਸਿੰਘ ਗਰੇਵਾਲ, ਐਂਡ ਲਲਿਤ ਕੁਮਾਰ ਗਰਗ, ਭਾਜਪਾ ਆਗੂ ਸੁਨੀਲ ਗੋਇਲ ਡਿੰਪਲ ਨੇ ਕਿਹਾ ਕਿ ਲਾਗਲੇ ਸ਼ਹਿਰ ਸੁਨਾਮ ਵਿਖੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਪਰ ਸਥਾਨਕ ਪ੍ਰਸ਼ਾਸਨ ਨੇ ਇਸ ਤੋਂ ਕੋਈ ਸਬਕ ਨਹੀ ਲਿਆ | ਸ਼ਹਿਰ ਦੀ ਨਗਰ ਕੌਂਸਲ ਵਿਚ ਚੱਲ ਰਹੇ ਕਾਟੋ ਕਲੇਸ਼ ਕਾਰਣ ਸ਼ਹਿਰ ਵਾਸੀ ਪਿਸੇ ਜਾ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਜ਼ਿਲੇ੍ਹ ਦੇ ਉੱਚ ਅਧਿਕਾਰੀ, ਸਿਹਤ ਵਿਭਾਗ ਨਗਰ ਕੌਂਸਲ ਅਤੇ ਸੱਤਾਧਾਰੀ ਆਗੂ ਇਸ ਮਾਮਲੇ ਸਬੰਧੀ ਫ਼ੌਰੀ ਕਾਰਵਾਈ ਕਰਨ |