ਸੰਗਰੂਰ, 24 ਸਤੰਬਰ (ਅਮਨਦੀਪ ਸਿੰਘ ਬਿੱਟਾ) - ਭਾਈਚਾਰਕ ਤਾਲਮੇਲ ਮੰਚ ਸੰਗਰੂਰ ਵਲੋਂ ਸੁਰਜੀਤ ਸਿੰਘ ਸਾਬਕਾ ਈ.ਓ. ਦੀ ਪ੍ਰਧਾਨਗੀ ਹੇਠ ਡਾਕਟਰ ਅੰਬੇਡਕਰ ਭਵਨ ਪਟਿਆਲਾ ਗੇਟ ਵਿਖੇ ਪੂਨਾ ਪੈਕਟ ਦਿਵਸ ਨੂੰ ਧਿਰਕਾਰ ਦਿਵਸ ਦੇ ਤੌਰ ਉੱਤੇ ਮਨਾਇਆ ਗਿਆ | ਚੇਅਰਮੈਨ ਜਗਜੀਤਇੰਦਰ ਸਿੰਘ, ਜਸਦੇਵ ਸਿੰਘ, ਬਲਵੀਰ ਸਿੰਘ ਚੰਦੀ, ਕਰਤਾਰ ਸਿੰਘ ਚੱਕ ਬੇਲਾ, ਬਲਜੀਤ ਕੰਮੋਮਾਜਰਾ, ਰੌਸ਼ਨ ਲਾਲ ਪੂਨੀਆ, ਕਰਮਜੀਤ ਸਿੰਘ ਨੇ ਵੀ ਇਸ ਸਮਾਗਮ ਵਿਚ ਉਚੇਚੇ ਤੌਰ ਉੱਤੇ ਸ਼ਮੂਲੀਅਤ ਕੀਤੀ | ਜਸਦੇਵ ਸਿੰਘ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪੂਨਾ ਪੈਕਟ ਸਮੇਂ ਅਨੁਸਾਰ ਗ਼ਲਤ ਬਣਿਆ ਸੀ | ਸੁਰਜੀਤ ਸਿੰਘ ਨੇ ਦੱਸਿਆ ਕਿ ਗੌਰਮਿੰਟ ਆਫ਼ ਇੰਡੀਆ ਨੇ ਐਕਟ 1919 ਤਹਿਤ ਭਾਰਤੀਆਂ ਨੂੰ ਕੁੱਝ ਹੱਕ ਦਿੱਤੇ ਸਨ ਪਰ ਅਛੂਤਾ ਨੂੰ ਇੰਨਾ ਹੱਕਾਂ ਤੋਂ ਵਾਂਝੇ ਰੱਖਿਆ ਸੀ | 1928 ਵਿਚ ਉਸ ਵੇਲੇ ਸਰਕਾਰ ਨੇ ਸਰ ਸਾਈਮਨ ਦੀ ਅਗਵਾਈ ਹੇਠ ਇੱਕ ਕਾਨੂੰਨ ਬਣਾਇਆ ਸੀ, ਜਿਸ ਨੇ 7 ਨਵੰਬਰ 1930 ਨੂੰ ਅਛੂਤਾ ਨੂੰ ਹੱਕ ਦੇਣ ਲਈ ਸਰਕਾਰ ਅੱਗੇ ਸਿਫ਼ਾਰਸ਼ ਕੀਤੀ ਸੀ | ਅੰਗਰੇਜ਼ ਸਰਕਾਰ ਨੇ ਅਛੂਤਾ ਨੂੰ ਹੱਕ ਦੇਣ ਲਈ ਕਮਿਊਨਲ ਐਵਾਰਡ ਦਿੱਤਾ ਸੀ ਜਿਸ ਤਹਿਤ ਅਛੂਤਾ ਨੂੰ 147 ਵਿਧਾਨ ਸਭ ਹਲਕਿਆਂ ਵਿਚ ਡਬਲ ਵੋਟ ਦੇਣ ਦਾ ਅਧਿਕਾਰ ਦਿੱਤਾ ਸੀ | ਸਰਕਾਰੀ ਸਿੱਖਿਆ ਸੰਸਥਾਵਾਂ ਵਿਚ ਅਤੇ ਨੌਕਰੀਆਂ ਵਿਚ ਰਾਖਵਾਂਕਰਨ ਦਿੱਤਾ ਸੀ ਪਰ ਸ੍ਰੀ ਗਾਂਧੀ ਨੇ ਕਮਿਉਨਲ ਐਵਾਰਡ ਵਿਰੁੱਧ 18 ਸਤੰਬਰ 1932 ਨੂੰ ਜੇਲ੍ਹ ਵਿਚ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ | ਕਾਂਗਰਸ ਦੀ ਇਸ ਗ਼ਲਤ ਕਾਰਵਾਈ ਤੋਂ ਦੁਖੀ ਹੋ ਕੇ ਡਾਕਟਰ ਬੀ.ਆਰ. ਅੰਬੇਡਕਰ ਨੇ ਯਰਵਦਾ ਜੇਲ੍ਹ ਵਿਚ ਜਾ ਕੇ ਸ੍ਰੀ ਗਾਂਧੀ ਨੂੰ ਜੂਸ ਪਿਲਾ ਕੇ ਉਨ੍ਹਾਂ ਦਾ ਮਰਨ ਵਰਤਾ ਸਮਾਪਤ ਕਰਵਾਇਆ ਸੀ | ਗਾਂਧੀ ਅਤੇ ਡਾਕਟਰ ਅੰਬੇਡਕਰ ਵਿਚ ਲਿਖਤੀ ਸਮਝੌਤਾ ਹੋਇਆ ਸੀ ਜਿਸ ਤਹਿਤ ਜਿਸ ਤਹਿਤ ਅਛੂਤਾ ਨੂੰ ਡਬਲ ਵੋਟ ਦਾ ਅਧਿਕਾਰ ਖ਼ਤਮ ਕਰਵਾ ਦਿੱਤਾ ਸੀ ਬਾਕੀ ਰਾਖਵਾਂਕਰਨ ਇਸ ਪੈਕਟ ਵਿਚ ਲਾਗੂ ਕੀਤਾ ਗਿਆ ਸੀ ਜੋ ਗੌਰਮਿੰਟ ਆਫ਼ ਇੰਡੀਆ ਨੇ 1935 ਵਿਚ ਐਕਟ ਵਿਚ ਲਾਗੂ ਕੀਤਾ | ਇਸ ਦੇ ਮੱਦੇਨਜ਼ਰ ਉਹ ਪੂਨਾ ਪੈਕਟ ਨੂੰ ਧਿਰਕਾਰ ਦਿਵਸ ਵਜੋਂ ਮਨਾ ਰਹੇ ਹਨ |