ਧੂਰੀ, 24 ਸਤੰਬਰ (ਲਖਵੀਰ ਸਿੰਘ ਧਾਂਦਰਾ) - ਪ੍ਰਾਚੀਨ ਸ਼ਿਵ ਮੰਦਿਰ ਕ੍ਰਾਂਤੀ ਚੌਂਕ ਵਿਖੇ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਗਈ | ਮੰਦਿਰ ਦੇ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਸਿੰਗਲਾ ਅਤੇ ਚੇਅਰਮੈਨ ਡਾਕਟਰ ਰਕੇਸ਼ ਸਿੰਗਲਾ ਨੇ ਮੰਦਿਰ ਨਾਲ ਜੁੜੇ ਸ਼ਰਧਾਲੂਆਂ ਨਾਲ ਮਿਲ ਕੇ ਮਹਾਰਾਜਾ ਅਗਰਸੈਨ ਦੀ ਮੂਰਤੀ 'ਤੇ ਫੁੱਲਾਂ ਦੀ ਮਾਲਾ ਭੇਟ ਕੀਤੀ ਇਸ ਤੋਂ ਪਹਿਲਾਂ ਮੰਦਰ ਦੀ ਇਸਤਰੀ ਵਿੰਗ ਵਲੋਂ ਸੁੰਦਰ ਭਜਨਾ ਦੁਆਰਾ ਗੁਣਗਾਨ ਕੀਤਾ ਗਿਆ ਬਾਅਦ ਵਿਚ ਆਰਤੀ ਉਪਰੰਤ ਲੱਡੂਆਂ ਦਾ ਪ੍ਰਸ਼ਾਦ ਵਰਤਾਇਆ ਗਿਆ | ਇਸ ਮੌਕੇ ਸਾਬਕਾ ਕਾਰਜ ਸਾਧਕ ਅਫਸਰ ਸਤੀਸ਼ ਕੁਮਾਰ ਗਰਗ, ਰੋਸ਼ਨ ਲਾਲ ਗਰਗ, ਮਨਜੀਤ ਬਖਸ਼ੀ, ਮਹਿੰਦਰ ਪਾਲ, ਪ੍ਰਸ਼ੋਤਮ ਗਰਗ, ਮਹਿੰਦਰ ਪਾਲ, ਦਿਨੇਸ਼ ਕੁਮਾਰ ਸਿੰਗਲਾ, ਅਸ਼ਵਨੀ ਕੁਮਾਰ ਮਿੱਠੂ ਐਮ. ਸੀ ਤੋਂ ਇਲਾਵਾ ਮੰਦਿਰ ਨਾਲ ਜੁੜੇ ਮੈਂਬਰਾਂ ਵਲੋਂ ਮਹਾਰਾਜਾ ਅਗਰਸੈਨ ਦੀ ਮੂਰਤੀ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ |