ਲਹਿਰਾਗਾਗਾ, 25 ਸਤੰਬਰ (ਮਦਨ ਸ਼ਰਮਾ) - 69ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਤਹਿਤ ਤੀਰ ਅੰਦਾਜ਼ੀ ਦੇ ਖੇਡ ਮੁਕਾਬਲੇ ਪਿਛਲੇ ਦਿਨੀਂ ਕਰਵਾਏ ਗਏ | ਇਸ ਵਿਚ ਤੀਰ-ਅੰਦਾਜ਼ੀ ਦੇ ਇੰਡੀਅਨ ਰਾਊਾਡ, ਰਿਕਰਵ ਰਾਊਾਡ, ਕੰਪਾਊਾਡ ਰਾਊਾਡ,'ਚ ਜ਼ਿਲੇ੍ਹ ਦੇ ਵੱਖ-ਵੱਖ ਸਕੂਲ ਦੀਆਂ ਟੀਮਾਂ ਦੇ ਖਿਡਾਰੀਆਂ (ਮੁੰਡੇ, ਕੁੜੀਆਂ) ਨੇ ਭਾਗ ਲਿਆ |ਇੰਡੀਅਨ ਰਾਊਾਡ ਵਿਚ ਪੈਰਾਮਾਊਾਟ ਪਬਲਿਕ ਸਕੂਲ ਲਹਿਰਾ ਦੇ ਵਿਦਿਆਰਥੀ ਵੰਸ਼ੀਕਾ, ਖੁਸ਼ਪ੍ਰੀਤ ਕੌਰ, ਗੁਰਵੀਰ ਕੌਰ, ਸਾਰਥਕ, ਰਸਲੀਨ ਕੌਰ ਅਤੇ ਕੰਪਾਊਾਡ ਰਾਊਾਡ ਵਿਚ ਸੁੱਖਜੋਤ ਕੌਰ, ਨਿਹਾਲ ਸਿੰਘ, ਏਕਮਜੋਤ ਸਿੰਘ, ਤੇਜਸ ਸਿੰਗਲਾ, ਅਤੇ ਰਿਕਰਵ ਰਾਊਾਡ ਵਿਚ ਪਨਾਜ਼ਵੀਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਥਾਂ ਰਾਜ ਪੱਧਰੀ ਮੁਕਾਬਲਿਆਂ ਲਈ ਪੱਕੀ ਕਰ ਲਈ ਹੈ | ਇਸ ਮੌਕੇ ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਸ. ਜਸਵੀਰ ਸਿੰਘ ਚੀਮਾ, ਮੈਡਮ ਕਿਰਨਪਾਲ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਪਿ੍ੰ. ਯਸਪਾਲ ਸਿੰਘ, ਵਾਇਸ ਪਿ੍ੰ. ਅੰਕਿਤ ਕਾਲੜਾ, ਨੈਬ ਸਿੰਘ, ਗੁਰਵਿੰਦਰ ਸਿੰਘ ਆਰਚਰੀ ਕੋਚ ਸੇਵਕ ਸਿੰਘ, ਮੈਡਮ ਗੁਰਪ੍ਰੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |