ਸੰਗਰੂਰ, 25 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪਸ਼ੂ ਪਾਲਣ ਵਿਭਾਗ ਵਲੋਂ ਭਾਰੀ ਬਰਸਾਤ ਤੋਂ ਬਾਅਦ ਪਸ਼ੂ ਧੰਨ ਨੂੰ ਹੋਣ ਵਾਲੀਆ ਸੰਭਾਵੀ ਬਿਮਾਰੀਆਂ ਦੀ ਰੋਕਥਾਮ ਲਈ ਲਗਾਏ ਜੇ ਰਹੇ ਕੈਂਪਾਂ ਦੀ ਲੜੀ ਅਧੀਨ ਪਿੰਡ ਬਡਰੁੱਖਾਂ ਵਿਖੇ ਕੈਂਪ ਲਗਾਇਆ ਗਿਆ | ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਸੁਖਵਿੰਦਰ ਸਿੰਘ ਅਨੁਸਾਰ ਬਰਸਾਤਾਂ ਉਪਰੰਤ ਪਸ਼ੂਆਂ ਦੀ ਬਿਮਾਰੀਆਂ ਤੋਂ ਬਚਾਉਣ ਲਈ ਗਲਘੋਟੂ ਬਿਮਾਰੀ ਦੀਆਂ 505000 ਖੁਰਾਕਾਂ ਜ਼ਿਲ੍ਹੇ ਵਿਚ ਪਸੂਆਂ ਨੂੰ ਲਗਾਈਆ ਜਾ ਚੁੱਕੀਆਂ ਹਨ | ਬਰਸਾਤਾਂ ਉਪਰੰਤ ਅੰਦਰੂਨੀ ਅਤੇ ਬਾਹਰੀ ਪ੍ਰਜੀਵੀਆਂ ਤੋਂ ਹੋਣ ਵਾਲੇ ਰੋਗ ਜਿਵੇਂ ਕਿ ਪੀਲੀਆ, ਲਹੂ ਮੂਤਣਾ, ਭਣਾ ਆਦਿ ਰੋਗਾਂ ਤੋਂ ਬਚਾਅ ਲਈ ਜਾਣਕਾਰੀ ਪਸ਼ੂ ਮਾਲਕਾ ਨੂੰ ਦਿੱਤੀ ਜਾ ਰਹੀ ਹੈ | ਡਾਕਟਰ ਪਰਮਿੰਦਰਜੀਤ ਸਿੰਘ ਐਸ.ਵੀ.ਓ ਵਲੋਂ ਪਸੂ ਪਾਲਕਾਂ ਨੂੰ ਸਿੱਲਾ ਚਾਰਾ, ਅਚਾਰ ਤੋਂ ਪ੍ਰਹੇਜ ਕਰ ਕੇ ਉੱਲੀ ਰੋਗ ਤੋਂ ਬਚਣ ਲਈ ਕਿਹਾ ਗਿਆ | ਉਨ੍ਹਾਂ ਪਸ਼ੂਆਂ ਨੂ ਸੰਤੁਲਿਤ ਖੁਰਾਕ ਦੀ ਵਰਤੋਂ ਉੱਤੋ ਜੋਰ ਦਿੱਤਾ | ਡਾਕਟਰ ਦਿਲਪ੍ਰੀਤ ਕੌਰ ਵੀ.ਓ ਵਲੋਂ ਪਸ਼ੂ ਪਾਲਕਾਂ ਨੂੰ ਵੱਧ ਤੋਂ ਵੱਧ ਵੱਛੀਆਂ ਵਾਲੇ ਟੀਕੇ ਲਗਾਉਣ ਲਈ ਕਿਹਾ ਗਿਆ | ਕੈਂਪ ਦੌਰਾਨ 55 ਪਸ਼ੂ ਪਾਲਕਾਂ ਨੇ ਸ਼ਮੂਲੀਅਤ ਕੀਤੀ ਤੇ 150 ਪਸ਼ੂਆਂ ਨੂੰ ਵੱਖ ਵੱਖ ਬਿਮਾਰੀਆਂ ਦੀ ਦਵਾਈ ਮੁਫਤ ਦਿੱਤੀ ਗਈ | ਇਸ ਮੌਕੇ ਸਰਪੰਚ ਰਣਦਪੀ ਸਿੰਘ, ਜਵਾਲਾ ਸਿੰਘ ਮੈਂਬਰ, ਤਾਰ ਸਿੰਘ ਮੈਂਬਰ, ਅਵਤਾਰ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ ਮੌਜੂਦ ਸਨ |