27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜਥੇਬੰਦੀ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 26-09-2025
ਸੰਗਰੂਰ, 25 ਸਤੰਬਰ (ਦਮਨਜੀਤ ਸਿੰਘ) - ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਬਲਜਿੰਦਰ ਕੌਰ ਨੂੰ ਮਿਲਿਆ | ਜਥੇਬੰਦੀ ਵਲੋਂ ਮਿਡ-ਡੇ-ਮੀਲ ਸਕੀਮ ਦੀ ਗਰਾਂਟ ਜਾਰੀ ਕਰਨ ਦੀ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਇਸ ਸਕੀਮ ਤਹਿਤ ਐਡਵਾਂਸ ਗਰਾਂਟ ਜਾਰੀ ਕੀਤੀ ਜਾਵੇ | ਜਥੇਬੰਦੀ ਵਲੋਂ ਸਕੂਲਾਂ ਲਈ ਢੋਲਾਂ ਦੀ ਗਰਾਂਟ ਜਾਰੀ ਕਰਨ ਦੀ ਮੰਗ ਵੀ ਰੱਖੀ | ਮੰਗਾਂ ਬਾਰੇ ਬੋਲਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਜਿਸ ਕਿਸੇ ਸਕੂਲ ਨੂੰ ਕਣਕ ਅਤੇ ਚਾਵਲ ਲਈ ਢੋਲ ਦੀ ਜ਼ਰੂਰਤ ਹੈ ਉਹ ਆਪਣੀ ਜ਼ਰੂਰਤ ਭੇਜਣ, ਉਨ੍ਹਾਂ ਸਤੰਬਰ ਮਹੀਨੇ ਦੀ ਗਰਾਂਟ ਜਾਰੀ ਕਰਨ ਸਬੰਧੀ ਵੀ ਸਟੇਟ ਨੂੰ ਲਿਖਣ ਬਾਰੇ ਕਿਹਾ | ਜਥੇਬੰਦੀ ਵਲੋਂ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਦੀਆਂ ਸੀਨੀਅਰਤਾ ਸੂਚੀਆਂ ਤਿਆਰ ਕਰਨ ਸਬੰਧੀ ਵੀ ਗੱਲਬਾਤ ਕੀਤੀ ਗਈ | ਜਿਸ 'ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਜਲਦੀ ਹੀ ਸੀਨੀਅਰਤਾ ਸੂਚੀਆਂ ਤਿਆਰ ਕਰ ਕੇ ਬਲਾਕਾਂ ਨੂੰ ਭੇਜ ਦਿੱਤੀਆਂ ਜਾਣਗੀਆਂ | ਇਸ ਸਮੇਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸੰਗਰੂਰ, ਓਮ ਪ੍ਰਕਾਸ਼ ਗੋਇਲ ਸੁਨਾਮ, ਸੁਖਬੀਰ ਸੰਗਰੂਰ, ਕਮਲ ਗੋਇਲ ਸੁਨਾਮ, ਰਾਮ ਅÏਲਖ ਦਿੜ੍ਹਬਾ, ਗੁਰਜੰਟ ਸਿੰਘ ਬੱਛੂਆਣਾ, ਜਗਦੀਪ ਸਿੰਘ ਬੁਢਲਾਡਾ, ਪ੍ਰਦੀਪ ਬੁਢਲਾਡਾ ਅਤੇ ਲਵਲੀਸ਼ ਗੋਇਲ ਨਾਭਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਯੂਨੀਅਨ ਵਲੋਂ ਅਮਨ ਅਰੋੜਾ ਦੇ ਹਲਕੇ ਸੁਨਾਮ ਵਿਖੇ ਤਿੱਖੇ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦਾ ਵਫ਼ਦ ਜ਼ੈਡ.ਐਲ.ਏ. ਨੂੰ ਮਿਲਿਆ
Ad Position 24