26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਰੋਵਰ ’ਚ ਬਰੇਤੀ ਪਾਉਣ ਦੀ ਕਾਰ ਸੇਵਾ 1 ਨਵੰਬਰ ਨੂੰ-ਸੰਗਤਾਂ ’ਚ ਭਾਰੀ ਉਤਸ਼ਾਹ

ਚੀਮਾ ਮੰਡੀ, 26 ਅਕਤੂਬਰ (ਗੁਰਜੀਤ ਸਿੰਘ ਚਹਿਲ) — ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ ‘ਚ ਸੁਸ਼ੋਭਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਦੇ ਪਵਿੱਤਰ ਸਰੋਵਰ ‘ਚੋਂ ਗਾਰ ਕੱਢਣ ਦੀ ਕਾਰ ਸੇਵਾ ਬੀਤੇ ਦਿਨੀਂ ਸੰਗਤਾਂ ਵੱਲੋਂ ਕੁਝ ਹੀ ਘੰਟਿਆਂ ‘ਚ ਮੁਕੰਮਲ ਕਰ ਦਿੱਤੀ ਗਈ ਸੀ। ਹੁਣ ਸਰੋਵਰ ‘ਚ ਬਰੇਤੀ ਪਾਉਣ ਦੀ ਕਾਰ ਸੇਵਾ 1 ਨਵੰਬਰ ਨੂੰ ਕਰਵਾਈ ਜਾਵੇਗੀ ।

Ad Position 21
No active advertisement
ਅਜੀਤ ਡੈਸਕ 27-10-2026
ਚੀਮਾ ਮੰਡੀ, 26 ਅਕਤੂਬਰ (ਗੁਰਜੀਤ ਸਿੰਘ ਚਹਿਲ) — ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ ‘ਚ ਸੁਸ਼ੋਭਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਦੇ ਪਵਿੱਤਰ ਸਰੋਵਰ ‘ਚੋਂ ਗਾਰ ਕੱਢਣ ਦੀ ਕਾਰ ਸੇਵਾ ਬੀਤੇ ਦਿਨੀਂ ਸੰਗਤਾਂ ਵੱਲੋਂ ਕੁਝ ਹੀ ਘੰਟਿਆਂ ‘ਚ ਮੁਕੰਮਲ ਕਰ ਦਿੱਤੀ ਗਈ ਸੀ। ਹੁਣ ਸਰੋਵਰ ‘ਚ ਬਰੇਤੀ ਪਾਉਣ ਦੀ ਕਾਰ ਸੇਵਾ 1 ਨਵੰਬਰ ਨੂੰ ਕਰਵਾਈ ਜਾਵੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਨਾਨਕਸਰ ਸਾਹਿਬ ਦੇ ਰਿਸੀਵਰ ਜਥੇਦਾਰ ਦਰਬਾਰਾ ਸਿੰਘ, ਮੁੱਖ ਗ੍ਰੰਥੀ ਬਾਬਾ ਮੱਖਣ ਸਿੰਘ ਅਤੇ ਮੈਨੇਜਰ ਭਾਈ ਜਰਨੈਲ ਸਿੰਘ ਨੇ ਦੱਸਿਆ ਕਿ ਸੰਤ ਅਤਰ ਸਿੰਘ ਦੀ 100 ਸਾਲਾਂ ਬਰਸੀ ਨੂੰ ਸਮਰਪਿਤ ਸੰਤ ਜੀ ਦੀ ਯਾਦ ਚ ਬਣੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਚ ਸੇਵਾਵਾਂ ਪੂਰੇ ਉਤਸ਼ਾਹ ਨਾਲ ਚੱਲ ਰਹੀਆਂ ਹਨ, ਜਿਸ ਦੇ ਤਹਿਤ ਸੰਗਤਾਂ 1 ਨਵੰਬਰ ਨੂੰ ਪਵਿੱਤਰ ਸਰੋਵਰ ‘ਚ ਬਰੇਤੀ ਪਾਉਣ ਦੀ ਸੇਵਾ ਲਈ ਬਰੇਤੀ ਗੁਰਦੁਆਰਾ ਸਾਹਿਬ ਵਿਖੇ ਪਹੁੰਚਾ ਸਕਦੀਆਂ ਹਨ। ਇਸ ਮੌਕੇ ਗੁ. ਨਾਨਕਸਰ ਸਾਹਿਬ ਦੇ ਮੀਤ ਗ੍ਰੰਥੀ ਬਾਬਾ ਜਗਤਾਰ ਸਿੰਘ, ਮੀਤ ਮੈਨੇਜਰ ਜਸਵੀਰ ਸਿੰਘ, ਖਜਾਨਚੀ ਹਰਮੇਸ਼ ਸਿੰਘ, ਰਾਗੀ ਜਸਵਿੰਦਰ ਸਿੰਘ ਜੱਸੀ, ਪਰਮਜੀਤ ਸਿੰਘ ਨਿੱਕਾ, ਦਰਸ਼ਨ ਸਿੰਘ ਔਲਖ, ਅਵਤਾਰ ਸਿੰਘ ਤਾਰੀ, ਨਛੱਤਰ ਸਿੰਘ, ਨੰਬਰਦਾਰ ਰਾਜੂ ਸਿੰਘ, ਨਿੱਕਾ ਸਿੰਘ ਸੋਹਲ, ਨੰਬਰਦਾਰ ਗੁਰਜੰਟ ਸਿੰਘ ਅਤੇ ਸਿਮਰਨਜੀਤ ਸਿੰਘ ਸੇਵਾਦਾਰ ਬੜੂ ਸਾਹਿਬ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਨੇ ਯੂਥ ਵਿੰਗ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਸ਼ੇਰਗੜ੍ਹ ਦਾ ਕੀਤਾ ਸਨਮਾਨ ਅਗਲੀ ਖ਼ਬਰ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ
Ad Position 24