26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ

ਅਮਰਗੜ੍ਹ, 26 ਅਕਤੂਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਮਨੁੱਖਤਾ ਦੀ ਭਲਾਈ ਲਈ ਜਾਣੀ ਜਾਂਦੀ ਸੰਸਥਾ “ਸੇਵਾ ਭਾਰਤੀ ਅਮਰਗੜ੍ਹ” ਵੱਲੋਂ ਪ੍ਰਧਾਨ ਡਾ. ਮੀਕਲ ਗੁਪਤਾ ਦੀ ਅਗਵਾਈ ‘ਚ ਭਗਵਾਨ ਵਾਲਮੀਕ ਦਾ ਪ੍ਰਕਾਸ਼ ਪੁਰਬ ਗਿਆਨੀ ਜ਼ੈਲ ਸਿੰਘ ਕਲੋਨੀ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 27-10-2026
ਅਮਰਗੜ੍ਹ, 26 ਅਕਤੂਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਮਨੁੱਖਤਾ ਦੀ ਭਲਾਈ ਲਈ ਜਾਣੀ ਜਾਂਦੀ ਸੰਸਥਾ “ਸੇਵਾ ਭਾਰਤੀ ਅਮਰਗੜ੍ਹ” ਵੱਲੋਂ ਪ੍ਰਧਾਨ ਡਾ.ਮੀਕਲ ਗੁਪਤਾ ਦੀ ਅਗਵਾਈ ‘ਚ ਭਗਵਾਨ ਵਾਲਮੀਕ ਦਾ ਪ੍ਰਕਾਸ਼ ਪੁਰਬ ਗਿਆਨੀ ਜ਼ੈਲ ਸਿੰਘ ਕਲੋਨੀ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਮੈਡਮ ਹਰਜੀਤ ਕੌਰ ਦੀ ਮਿਹਨਤ ਸਦਕਾ ਤਿਆਰ ਕੀਤੇ ਗੀਤ ਅਤੇ ਕਵਿਤਾਵਾਂ ਨਾਲ ਭਗਵਾਨ ਵਾਲਮੀਕ ਜੀ ਦਾ ਗੁਣ ਗਾਇਨ ਕੀਤਾ। ਸੰਸਥਾ ਦੇ ਪ੍ਰਧਾਨ ਡਾਕਟਰ ਮੀਕਲ ਗੁਪਤਾ ਨੇ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਜੀ ਆਇਆ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਭਾਰਤੀ ਜਨਤਾ ਪਾਰਟੀ ਅਮਰਗੜ੍ਹ ਦੇ ਹਲਕਾ ਇੰਚਾਰਜ ਹੀਰਾ ਸਿੰਘ ਨੇ ਸਭ ਨੂੰ ਭਗਵਾਨ ਵਾਲਮੀਕ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਹੀਰਾ ਸਿੰਘ, ਭਾਜਪਾ ਆਗੂ ਕੁਲਵਿੰਦਰ ਸਿੰਘ ਛੀਟਾਂਵਾਲਾ ਅਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਸਿੰਘ ਛੀਟਾਂਵਾਲਾ, ਡਾ. ਕਰਨ ਸ਼ਰਮਾ, ਨਿਰਮਲ ਸਿੰਘ ਨਿੰਮਾ, ਸ਼ਹਿਰੀ ਪ੍ਰਧਾਨ ਪਵਨ ਕੁਮਾਰ ਸ਼ਰਮਾ, ਗੋਬਿੰਦਰ ਸਿੰਘ, ਸਰਜੀਵਨ ਕੁਮਾਰ ਭੋਲਾ,ਵਰਿੰਦਰ ਸਿੰਘ ਗਿੱਲ, ਬਲਕਾਰ ਸਿੰਘ, ਦਵਿੰਦਰ ਮੋਦੀ, ਲੋਕ ਰਾਜ, ਸ਼ਿਵ ਕੁਮਾਰ ਭਾਰਦਵਾਜ਼, ਅੰਮ੍ਰਿਤਪਾਲ ਜੋਸ਼ੀ, ਸਤੀਸ਼ ਕੁਮਾਰ, ਰਵੀ ਗਿੱਲ, ਸਿਮਰਨ ਸਿੰਘ ਸੀਮੂ ਤੋਂ ਇਲਾਵਾ ਵੱਡੀ ਗਿਣਤੀ ‘ਚ ਔਰਤਾਂ ਅਤੇ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰੋਵਰ ’ਚ ਬਰੇਤੀ ਪਾਉਣ ਦੀ ਕਾਰ ਸੇਵਾ 1 ਨਵੰਬਰ ਨੂੰ-ਸੰਗਤਾਂ ’ਚ ਭਾਰੀ ਉਤਸ਼ਾਹ ਅਗਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਰੋਸ ਵਜੋਂ ਸੁਨਾਮ ’ਚ ਮਸ਼ਾਲ ਮਾਰਚ
Ad Position 24