28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਲੌਂਗੋਵਾਲ ਇਲਾਕਾ ਟਾਇਫਾਈਡ ਅਤੇ ਚਿਕਨਗੁਨੀਆ ਦੀ ਮਾਰ ਹੇਠ ਸਿਹਤ ਵਿਭਾਗ ਅਗਾਊਾ ਬਚਾਓ ਇੰਤਜ਼ਾਮ ਕਰਨ 'ਚ ਨਾਕਾਮ - ਐਡ. ਗੁਰਤੇਗ ਸਿੰਘ

Ad Position 21
No active advertisement
ਅਜੀਤ ਡੈਸਕ 26-09-2025
ਲੌਂਗੋਵਾਲ, 25 ਸਤੰਬਰ (ਵਿਨੋਦ, ਖੰਨਾ) - ਲੌਂਗੋਵਾਲ ਇਲਾਕਾ ਬੁਖ਼ਾਰ, ਟਾਈਫੈਡ, ਸੈੱਲ ਘਟਣ ਅਤੇ ਚਿਕਣਗੁਣੀਆ ਦੀ ਸਖ਼ਤ ਮਾਰ ਹੇਠ ਹੈ | ਹਰੇਕ ਘਰ ਵਿਚ ਕੋਈ ਨਾ ਕੋਈ ਮਰੀਜ਼ ਇਸ ਬਿਮਾਰੀ ਤੋਂ ਪੀੜਤ ਚੱਲ ਰਿਹਾ ਹੈ | ਸਿਤਮ ਦੀ ਗੱਲ ਹੈ ਇਹਨਾਂ ਗੰਭੀਰ ਬਿਮਾਰੀਆਂ ਤੋਂ ਬਚਾਓ ਲਈ ਸਿਹਤ ਵਿਭਾਗ ਵਲੋਂ ਕੋਈ ਖ਼ਾਸ ਉਪਰਾਲਾ ਅਜੇ ਤੱਕ ਵੇਖਣ ਨੂੰ ਨਹੀਂ ਮਿਲਿਆ | ਸਿਹਤ ਵਿਭਾਗ ਦੇ ਕਰਮਚਾਰੀ ਬੱਸ ਡੇਂਗੂ ਦੀ ਰੋਕਥਾਮ ਵਾਲਾ ਪੋਸਟਰ ਫੜ ਕੇ, ਇੱਕਾ ਦੁੱਕਾ ਥਾਵਾਂ ਤੇ ਕੂਲਰਾਂ ਕੋਲ ਖੜ੍ਹ ਕੇ ਫ਼ੋਟੋ ਖਿਚਵਾਉਣ ਤੱਕ ਮਹਿਦੂਦ ਰਹਿ ਗਏ ਹਨ | ਭਾਵੇਂ ਸਿਹਤ ਕਰਮੀਆਂ ਵਲੋਂ ਘਰ ਘਰ ਜਾ ਕੇ ਦਵਾਈ ਛਿੜਕਾਅ ਦੇ ਦਾਅਵੇ ਵੀ ਕੀਤੇ ਜਾਂਦੇ ਹਨ ਪ੍ਰੰਤੂ ਹਕੀਕਤਨ ਕਿਸੇ ਵੀ ਘਰ ਵਿਚ ਜਾਣ ਦੀ ਜ਼ਹਿਮਤ ਨਹੀਂ ਉਠਾਈ ਗਈ | ਲੌਂਗੋਵਾਲ ਸ਼ਹਿਰ ਹਰ ਸਾਲ ਡੇਂਗੂ ਦੀ ਮਾਰ ਹੇਠ ਆਉਂਦਾ ਹੈ | ਇੱਥੇ ਦੀ ਦੁੱਲਟ ਪੱਤੀ ਵਿਚ ਪਿਛਲੇ ਸਮੇਂ ਦੌਰਾਨ ਅੱਧੀ ਦਰਜਨ ਕਰੀਬ ਮੌਤਾਂ ਹੋਈਆਂ ਸਨ | ਇਸੇ ਤਰ੍ਹਾਂ ਨੇੜਲੇ ਪਿੰਡ ਸ਼ੇਰੋਂ ਵਿਚ ਵੀ ਪਿਛਲੇ ਸਮੇਂ ਦੌਰਾਨ ਡਾਇਰੀਏ ਅਤੇ ਡੇਂਗੂ ਕਾਰਨ ਮੌਤਾਂ ਹੋਈਆਂ ਸਨ | ਪ੍ਰੰਤੂ ਲੰਘੇ ਸਮੇਂ ਦੀਆਂ ਤਰਾਸਦੀਆਂ ਤੋਂ ਵੀ ਸਿਹਤ ਵਿਭਾਗ ਦੇ ਬਚਾਓ ਕਰਮੀਆਂ ਨੇ ਅਜੇ ਤੱਕ ਸਬਕ ਨਹੀਂ ਸਿੱਖਿਆ | ਭਾਵੇਂ ਇਲਾਜ ਲਈ ਆਮ ਆਦਮੀ ਕਲੀਨਿਕ ਲੋਕਾਂ ਲਈ ਵੱਡਾ ਸਹਾਰਾ ਬਣੇ ਹੋਏ ਹਨ ਜਿੱਥੇ ਮਹਿੰਗੇ ਟੈੱਸਟ ਅਤੇ ਦਵਾਈ ਮੁਫ਼ਤ ਦੇਣ ਦਾ ਇੰਤਜ਼ਾਮ ਹੈ | ਸਿਹਤ ਸੇਵਾਵਾਂ ਦੇਣ ਲਈ ਇਹ ਕਲੀਨਿਕ ਲੋਕਾਂ ਲਈ ਵਰਦਾਨ ਬਣੇ ਹੋਏ ਹਨ ਪ੍ਰੰਤੂ ਜਾਣਕਾਰੀ ਦਾ ਘਾਟ ਕਾਰਨ ਜ਼ਿਆਦਾਤਰ ਲੋਕਾਂ ਵਿਚ ਇਹ ਕਲੀਨਿਕ ਵੀ ਆਪਣਾ ਵਿਸ਼ਵਾਸ ਬਹਾਲ ਨਹੀਂ ਕਰ ਸਕੇ | ਪਿੰਡਾਂ ਦੇ ਲੋਕ ਅਜੇ ਵੀ ਨਿੱਜੀ ਹਸਪਤਾਲਾਂ ਤੋਂ ਛਿੱਲ ਲਹਾਉਣ ਲਈ ਮਜਬੂਰ ਹਨ | ਇਸ ਇਲਾਕੇ ਦੇ ਲੋਕ ਬਿਹਤਰ ਇਲਾਜ ਲਈ ਨੇੜਲੇ ਸ਼ਹਿਰਾਂ ਸੁਨਾਮ, ਸੰਗਰੂਰ ਜਾਂ ਬਰਨਾਲੇ ਦੇ ਨਿੱਜੀ ਹਸਪਤਾਲਾਂ ਵਿਚ ਜਾਂਦੇ ਹਨ | ਜਿੱਥੇ ਲੈਬੋਰੇਟਰੀਆਂ ਦੇ ਬੇਹੱਦ ਮਹਿੰਗੇ ਟੈੱਸਟ ਅਤੇ ਮਹਿੰਗੀਆਂ ਦਵਾਈਆਂ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੰਦੀਆਂ ਹਨ | ਇਸ ਸਬੰਧ ਵਿਚ ਐਸ.ਐਮ.ਓ. ਸੁਨਾਮ ਵਲੋਂ ਲੇਬੋਰੇਟਰੀ ਵਾਲਿਆਂ ਨੂੰ ਰੇਟ ਲਿਸਟ ਪ੍ਰਦਰਸ਼ਿਤ ਕਰਨ ਅਤੇ 10 ਫ਼ੀਸਦੀ ਛੋਟ ਕਰਨ ਦੇ ਨਾਲ ਨਾਲ ਮਰੀਜ਼ਾਂ ਨੂੰ ਸਹੀ ਗਾਈਡ ਕਰਨ ਦੇ ਆਦੇਸ਼ ਕੀਤੇ ਸਨ ਪ੍ਰੰਤੂ ਇਹਨਾਂ ਹੁਕਮਾਂ ਦੀ ਵੀ ਕਿਧਰੇ ਤਾਮੀਲ ਹੁੰਦੀ ਵਿਖਾਈ ਨਹੀਂ ਦਿੰਦੀ | ਇਸ ਸਬੰਧ ਵਿਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡ. ਗੁਰਤੇਗ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਲੌਂਗੋਵਾਲ ਖੇਤਰ ਵਿਚ ਬਿਮਾਰੀਆਂ ਦੇ ਬਚਾਓ ਲਈ ਨਾਕਾਮ ਰਿਹਾ ਹੈ | ਬਿਮਾਰੀ ਤੋਂ ਪੀੜਤ ਲੋਕਾਂ ਨੂੰ ਤੁਰੰਤ ਇਲਾਜ ਦੀ ਲੋੜ ਹੈ | ਮਾਨਯੋਗ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸੁਨਾਮ 'ਚ ਮੈਡੀਕਲ ਟੀਮਾਂ ਦਾ ਗਠਨ ਕਰ ਕੇ ਘਰ ਘਰ ਭੇਜ ਦਿੱਤਾ ਹੈ ਪ੍ਰੰਤੂ ਲੋਕ ਲੌਂਗੋਵਾਲ ਅਤੇ ਪਿੰਡਾਂ 'ਚ ਵੀ ਵੱਸਦੇ ਹਨ | ਇਸ ਲਈ ਲੌਂਗੋਵਾਲ ਇਲਾਕੇ ਵਿਚ ਵੀ ਨਾ ਸਿਰਫ਼ ਘਰ ਘਰ ਮੈਡੀਕਲ ਟੀਮਾਂ ਭੇਜੀਆਂ ਜਾਣ ਸਗੋ ਦਵਾਈ ਦੇ ਛਿੜਕਾਅ ਅਤੇ ਬਚਾਓ ਦੇ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ |
Ad Position 22
No active advertisement
ਪਿਛਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਮਲੇਰਕੋਟਲਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਦਵਾਈ ਕਿੱਟਾਂ ਸਿਵਲ ਸਰਜਨ ਨੂੰ ਸੌਂਪੀਆਂ ਅਗਲੀ ਖ਼ਬਰ ਮਨਿਸਟਰੀਅਲ ਸਟਾਫ਼ ਦਾ ਚੋਣ ਇਜਲਾਸ
Ad Position 24