ਮਲੇਰਕੋਟਲਾ, 25 ਸਤੰਬਰ (ਮੁਹੰਮਦ ਹਨੀਫ਼ ਥਿੰਦ) - ਕੈਮਿਸਟ ਐਸੋਸੀਏਸ਼ਨ ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਜਨਾਬ ਮਨਸੂਰ ਆਲਮ ਦੀ ਅਗਵਾਈ ਹੇਠ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵੱਡੀ ਗਿਣਤੀ ਵਿਚ ਦਵਾਈ ਦੀਆਂ ਕਿੱਟਾਂ ਸਿਵਲ ਸਰਜਨ ਮਲੇਰਕੋਟਲਾ ਜਨਾਬ ਡਾ. ਸੰਜੇ ਗੋਇਲ ਨੂੰ ਸੌਂਪੀਆਂ ਗਈਆਂ | ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਗੱਲਬਾਤ ਕਰਦਿਆਂ ਕਿਹਾ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜੋ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋੜਵੰਦਾਂ ਤੱਕ ਦਵਾਈ ਦੀਆਂ ਕਿੱਟਾਂ ਨੂੰ ਭੇਜਿਆ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਰਾਹਤ ਸਮਗਰੀ ਜਾਂ ਦਵਾਈਆਂ ਨੂੰ ਵੱਧ ਤੋਂ ਵੱਧ ਹੜ੍ਹਾਂ ਨਾਲ ਪੀੜਤ ਲੋੜਵੰਦ ਲੋਕਾਂ ਤੱਕ ਜ਼ਰੂਰ ਪਹੁੰਚਾਉਣ ਜੋ ਕਿ ਇੱਕ ਬਹੁਤ ਵੱਡੀ ਸੇਵਾ ਹੈ | ਇਸ ਮੌਕੇ ਕੈਮਿਸਟ ਐਸੋਸੀਏਸ਼ਨ ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਜਨਾਬ ਮਨਸੂਰ ਆਲਮ ਨੇ ਕਿਹਾ ਕਿ ਜੇਕਰ ਭਵਿੱਖ ਵਿਚ ਦਵਾਈਆਂ ਦੀ ਹੋਰ ਲੋੜ ਪੈਂਦੀ ਹੈ ਤਾਂ ਜ਼ਿਲ੍ਹਾ ਮਲੇਰਕੋਟਲਾ ਕੈਮਿਸਟ ਐਸੋਸੀਏਸ਼ਨ ਵਲੋਂ ਦਵਾਈਆਂ ਦੀਆਂ ਕਿੱਟਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਭੇਜੀਆਂ ਜਾਣਗੀਆਂ | ਇਸ ਮੌਕੇ ਸਿਵਲ ਸਰਜਨ ਜਨਾਬ ਡਾ. ਸੰਜੇ ਗੋਇਲ ਮਲੇਰਕੋਟਲਾ, ਜ਼ਿਲ੍ਹਾ ਪ੍ਰਧਾਨ ਮਨਸੂਰ ਆਲਮ, ਸਹਾਇਕ ਸਿਵਲ ਸਰਜਨ ਡਾ. ਸਜੀਲਾ ਖ਼ਾਨ, ਪੁਨੀਤ ਕੌਰ ਸਿੱਧੂ ਡੀ.ਐੱਚ.ਓ, ਰਿਸ਼ਮਾਂ ਭੌਰਾ, ਮੈਡਮ ਸੀਮਾ ਜੱਸਲ ਡੀ.ਐੱਫ.ਪੀ.ਓ, ਡਾ. ਅਮਨਦੀਪ ਕੌਰ ਐਸ..ਐਮ.ਓ. ਅਮਰਗੜ੍ਹ, ਮਨੋਜ ਜੈਨ, ਨਾਹਿਦ ਰਿਜ਼ਵਾਨ, ਚੌਧਰੀ ਮੁਹੰਮਦ ਸਦੀਕ, ਅਨਵਾਰ ਜੋਸ਼ੀ, ਭਾਰਤ ਭੂਸ਼ਣ, ਨਿਸ਼ੂ ਸਿੰਗਲਾ, ਰਵੀ ਪਿ੍ੰਸ, ਕਰੁਣ ਅੱਗਰਵਾਲ ਆਦਿ ਤੋਂ ਇਲਾਵਾ ਮੁਹੰਮਦ ਕਫੀਲ ਪ੍ਰਧਾਨ ਐਂਟੀ ਡਰੱਗ ਫੈਡਰੇਸ਼ਨ, ਮੁਹੰਮਦ ਰਾਸ਼ਿਦ, ਮੁਹੰਮਦ ਰਹਿਮਾਨ ਮੌਜੂਦ ਸਨ |