ਮਲੇਰਕੋਟਲਾ, 26 ਸਤੰਬਰ (ਥਿੰਦ, ਜੈਨ, ਸਰੌਦ) - ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਵਿਖੇ ਪ੍ਰਧਾਨ ਅਰਵਿੰਦ ਸਿੰਘ ਮਾਵੀ ਦੀ ਅਗਵਾਈ ਹੇਠ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਪ੍ਰਸ਼ਾਸ਼ਕੀ ਜੱਜ ਹਰਮੀਤ ਸਿੰਘ ਗਰੇਵਾਲ ਸੰਗਰੂਰ ਡਿਵੀਜ਼ਨ, ਜ਼ਿਲ੍ਹਾ ਸੈਸ਼ਨ ਜੱਜ ਮਨੀਸ਼ ਸਿੰਗਲ, ਵਧੀਕ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਮਲੇਰਕੋਟਲਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਗਗਨ ਅਜੀਤ ਸਿੰਘ ਤੋਂ ਇਲਾਵਾ ਰਮਨੀਤ ਕੌਰ, ਤੇਜਿੰਦਰ ਪ੍ਰੀਤ ਕੌਰ, ਵਿਸ਼ਵ ਗੁਪਤਾ, ਜਿੰਦਰਪਾਲ ਸਿੰਘ, ਅੰਕਿਤਾ ਲੂਬਾ, ਮੈਡਮ ਕਾਜਲ (ਸਾਰੇ ਜੱਜ ਸਹਿਬਾਨ) ਆਦਿ ਹਾਜ਼ਰ ਸਨ | ਇਸ ਮੌਕੇ ਜੱਜ ਹਰਮੀਤ ਸਿੰਘ ਗਰੇਵਾਲ ਵਲੋਂ ਫੀਤਾ ਕੱਟ ਕੇ ਆਉਣ ਜਾਣ ਵਾਲੇ ਲੋਕਾਂ ਲਈ ਲਗਾਈ ਗਈ ਲਿਫ਼ਟ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਵਕੀਲਾਂ ਅਤੇ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ | ਇਸ ਮੌਕੇ ਵਕੀਲ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਢੁਕਵੇਂ ਹੱਲ ਲਈ ਪੂਰਨ ਯਕੀਨ ਦਵਾਉਂਦਿਆਂ ਕਿਹਾ ਕਿ ਇਹਨਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ | ਇਸ ਮੌਕੇ ਜੱਜ ਹਰਮੀਤ ਸਿੰਘ ਗਰੇਵਾਲ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਇਸ ਸਮਾਰੋਹ ਉਪਰੰਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਵਲੋਂ ਸਾਰੇ ਜੱਜ ਸਹਿਬਾਨਾਂ, ਐਸ.ਐਸ.ਪੀ ਗਗਨ ਅਜੀਤ ਸਿੰਘ ਅਤੇ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਪ੍ਰਧਾਨ ਅਰਵਿੰਦ ਸਿੰਘ ਮਾਵੀ, ਮੁਹੰਮਦ ਕਾਸਿਮ ਮੀਤ ਪ੍ਰਧਾਨ, ਸੈਕਟਰੀ ਮੁਹੰਮਦ ਅਸਲਮ, ਜੁਆਇੰਟ ਸਕੱਤਰ ਮੁਹੰਮਦ ਲਿਆਸ ਮਲਿਕ, ਕੈਸ਼ੀਅਰ ਗੌਤਮ ਸਿੰਗਲਾ, ਕਰਮਜੀਤ ਸਿੰਘ ਸੋਹੀ, ਮਨਦੀਪ ਸਿੰਘ ਚਹਿਲ, ਰਵਿੰਦਰ ਸਿੰਘ ਢੀਂਡਸਾ, ਗੁਰਮੁਖ ਸਿੰਘ ਟਿਵਾਣਾ, ਜ਼ੁਲਫਕਾਰ ਅਲੀ ਮਲਿਕ, ਮੇਜਰ ਸਿੰਘ ਟਿਵਾਣਾ, ਪ੍ਰਦੀਪ ਸਿੰਘ ਭਨੋਟ, ਭੁਪਿੰਦਰ ਕੁਮਾਰ ਸ਼ਾਰਦਾ (ਸਾਰੇ ਸਾਬਕਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ) ਤੋਂ ਇਲਾਵਾ ਹਰਦੀਪ ਸਿੰਘ ਖਟੜਾ, ਐਨ.ਕੇ. ਪੁਰੀ, ਜੇ.ਪੀ.ਕਾਲੀਆ, ਕੁਲਜੀਤ ਸਿੰਘ ਬੜੈਚ, ਪਿ੍ਤਪਾਲ ਕੌਸ਼ਿਕ, ਅਬਦੁਲ ਸਤਾਰ ਰੋਹੀੜਾ, ਮੁਹੰਮਦ ਅੱਯਾਜ਼, ਮੁਹੰਮਦ ਰਿਆਜ਼ ਰੋਹੀੜਾ, ਕਿ੍ਸ਼ਨ ਕੁਮਾਰ ਰੇਵਾੜੀ, ਕੁਲਵਿੰਦਰ ਸਿੰਘ ਬਾਗੜੀ, ਬਲਵਿੰਦਰ ਸਿੰਘ ਅÏਲਖ, ਗੁਰਿੰਦਰਜੀਤ ਸਿੰਘ ਚਹਿਲ, ਜਸਪ੍ਰੀਤ ਸਿੰਘ, ਮਾਨਵ ਸਨੇਹਪਾਲ ਸਿੰਘ, ਮੁਹੰਮਦ ਅਖਤਰ ਸਿਆਮਾ, ਚੌਧਰੀ ਸਾਜਿਦ ਜਮੀਲ, ਕੁਲਵਿੰਦਰ ਸਿੰਘ ਸੋਨੀ, ਅਸ਼ਫਾਕ ਸਿਆਮਾ, ਰਣਵੀਰ ਸਿੰਘ ਧਨੇਸਰ, ਸੰਦੀਪ ਉੱਪਲ, ਅਮਜ਼ਦ ਖ਼ਾਨ, ਮੁਹੰਮਦ ਰਮਜ਼ਾਨ, ਮੁਹੰਮਦ ਸ਼ਕੀਲ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਗੁਰਿੰਦਰ ਕੌਰ ਬਡਲਾ, ਸਰਬਜੀਤ ਸਿੰਘ ਧੂਰੀ, ਸੁਸ਼ੀਲ ਕੁਮਾਰ, ਰੀਨਾ ਗੋਇਲ, ਪ੍ਰੀਤੀ ਸੂਦ, ਕਮਲਜੀਤ ਕੌਰ ਧਾਲੀਵਾਲ, ਮੁਹੰਮਦ ਫੈਸਲ ਖ਼ਾਨ (ਸਾਰੇ ਵਕੀਲ ਸਹਿਬਾਨਾਂ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਵਕੀਲ ਭਾਈਚਾਰਾ ਮੌਜੂਦ ਰਿਹਾ | ਸਟੇਜ ਦੀ ਕਾਰਵਾਈ ਐਡਵੋਕੇਟ ਮੁਹੰਮਦ ਅਮਜ਼ਦ ਵਲੋਂ ਬਾਖ਼ੂਬੀ ਨਿਭਾਈ ਗਈ ਅਤੇ ਅੰਤ ਵਿਚ ਅਰਵਿੰਦ ਸਿੰਘ ਮਾਵੀ, ਮਨਦੀਪ ਸਿੰਘ ਚਹਿਲ ਅਤੇ ਰਵਿੰਦਰ ਸਿੰਘ ਢੀਂਡਸਾ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |