12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਨਰੇਸ਼ ਗਾਬਾ ਰਾਵਣ ਦੇ ਕਿਰਦਾਰ ਵਿਚ ਆਏ ਨਜ਼ਰ

Ad Position 21
No active advertisement
ਰਾਵਣ ਦੇ ਰੋਲ ਵਿਚ ਨਰੇਸ਼ ਗਾਬਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ | ਤਸਵੀਰ : ਮੁਕੇਸ਼ ਕੁਮਾਰ <br/> 27-09-2025
ਸੰਗਰੂਰ, 26 ਸਤੰਬਰ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੀ ਸ਼ੇਖ਼ੂਪੁਰਾ ਰਾਮ-ਲੀਲ੍ਹਾ ਵਿਚ 19 ਵੀ ਵਾਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਨਰੇਸ਼ ਗਾਬਾ ਰਾਵਣ ਦੇ ਰੋਲ ਵਿਚ ਨਜ਼ਰ ਆਉਣਗੇ | ਨਰੇਸ਼ ਗਾਬਾ ਜੋ ਕਿ 12 ਸਾਲ ਦੀ ਉਮਰ ਤੋਂ ਹੀ ਰਾਮ-ਲੀਲ੍ਹਾ ਨਾਲ ਜੁੜੇ ਹੋਏ ਹਨ ਅਤੇ ਪਿਛਲੇ 34 ਸਾਲ ਤੋਂ ਰਾਮ-ਲੀਲ੍ਹਾ ਦੇ ਮੰਚ ਉੱਤੇ ਨਜ਼ਰ ਆਉਂਦੇ ਆ ਰਹੇ ਹਨ | ਰਾਤੀਂ ਸਮਾਗਮ ਵਿਚ ਉੱਡਣ ਖਟੋਲੇ ਰਾਹੀ ਸੀਤਾ ਹਰਨ ਦਾ ਦਿ੍ਸ਼ ਪੇਸ਼ ਕੀਤਾ ਗਿਆ | ਰਾਮ-ਲੀਲ੍ਹਾ ਦੇ ਡਾਇਰੈਕਟਰ ਰਮੇਸ਼ ਖੇਤਰਪਾਲ ਨੇ ਕਿਹਾ ਕਿ ਨਰੇਸ਼ ਗਾਬਾ ਨੇ ਛੋਟੀ ਉਮਰ ਤੋ ਲੈ ਕੇ ਹੁਣ ਤੱਕ ਵੱਖ-ਵੱਖ ਕਿਰਦਾਰ ਨਿਭਾਏ ਹਨ | ਇਸ ਮੌਕੇ ਸਰਪ੍ਰਸਤ ਰਾਮ ਕੁਮਾਰ ਅਰੋੜਾ, ਚੇਅਰਮੈਨ ਪ੍ਰਕਾਸ਼ ਕਾਲਾ, ਕੌਂਸਲਰ ਜੋਤੀ ਗਾਬਾ, ਕੈਸ਼ੀਅਰ ਕੁਲਦੀਪ ਦੇਹਰਾ ਸਮੇਤ ਹੋਰ ਰਾਮ-ਲੀਲ੍ਹਾ ਦੇ ਕਲਾਕਾਰ, ਪ੍ਰਬੰਧਕ ਹਾਜ਼ਰ ਹਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੇ ਹਾਊਸ ਦੀ 29 ਨੂੰ ਹੋਣ ਵਾਲੀ ਮੀਟਿੰਗ ਹੋਵੇਗੀ ਹੰਗਾਮਾਖੇਜ਼-ਰਿਪੂ ਢਿੱਲੋਂ <br/> ਅਗਲੀ ਖ਼ਬਰ ਜਸਟਿਸ ਗਰੇਵਾਲ ਨੇ ਕੋਰਟ ਕੰਪਲੈਕਸ ਮਲੇਰਕੋਟਲਾ ਵਿਖੇ ਪਬਲਿਕ ਦੀ ਸਹੂਲਤ ਲਈ ਲਗਾਈ ਗਈ ਲਿਫ਼ਟ ਦਾ ਕੀਤਾ ਉਦਘਾਟਨ <br/>
Ad Position 24