ਧੂਰੀ, 25 ਸਤੰਬਰ (ਲਖਵੀਰ ਸਿੰਘ ਧਾਂਦਰਾ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਾਈਸ ਮਿੱਲ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਗਿਆਨ ਚੰਦ ਭਾਰਦਵਾਜ ਤੇ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਿੱਲੂ ਅÏਲਖ ਧੂਰੀ ਦੀ ਅਗਵਾਈ ਹੇਠ ਚੰਡੀਗੜ ਵਿਖੇ ਹੋਈ ਇਸ ਮੀਟਿੰਗ ਵਿਚ ਪੂਰੇ ਪੰਜਾਬ ਦੇ ਸ਼ੈਲਰ ਦੇ ਵਪਾਰੀ ਹਾਜ਼ਰ ਹੋਏ | ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਬਿੱਲੂ ਅÏਲਖ ਧੂਰੀ ਨੇ ਦੱਸਿਆ ਪੰਜਾਬ ਦੇ ਸਮੁੱਚੇ ਸ਼ੈਲਰਾਂ ਨੂੰ ਭਵਿੱਖ ਵਿਚ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਸੁਝਾਅ ਰੱਖੇ ਗਏ ਜਿਸ ਉੱਪਰ ਸ੍ਰੀ ਮਾਨ ਨੇ ਆਪਣੇ ਕੈਬਨਿਟ ਮੰਤਰੀਆਂ ਦੀ ਹਾਜ਼ਰੀ ਵਿਚ ਇਸ ਮਸਲੇ ਦਾ ਹੱਲ ਕਰਨ ਲਈ ਸ਼ੈਲਰ ਮਾਲਕਾ ਲਈ ਵਨ ਟਾਈਮ ਸੈਟਿੰਗ ਦੀ ਸਕੀਮ ਲਾਗੂ ਕੀਤੀ ਗਈ ਜਿਸ ਵਿਚ ਸ਼ੈਲਰ ਮਾਲਕ ਬੈਂਕਾਂ ਨਾਲ ਕਰਜ਼ੇ ਤੇ ਵਿਆਜ ਸੰਬੰਧੀ ਗੱਲਬਾਤ ਕਰ ਕੇ ਆਪਣੇ ਪੁਰਾਣੇ ਕਰਜ਼ਿਆਂ ਨੂੰ ਖ਼ਤਮ ਕਰਵਾ ਕੇ ਭਵਿੱਖ ਵਿਚ ਆਪਣੇ ਸ਼ੈਲਰ ਦਾ ਵਪਾਰ ਚਲਾ ਕੇ ਆਪਣੇ ਪਰਿਵਾਰ ਤੇ ਬੱਚਿਆਂ ਦੀ ਪੜਾਈ ਕਰਵਾ ਸਕਣਗੇ ਤੇ ਸ਼ੈਲਰਾਂ ਦਾ 2025 ਦਾ ਸੀਜ਼ਨ ਚੰਗਾ ਲੱਗ ਸਕੇ | ਉਨਾਂ ਕਿਹਾ ਪੰਜਾਬ ਸਰਕਾਰ ਹਮੇਸ਼ਾ ਪੰਜਾਬ ਦੇ ਵਪਾਰੀਆਂ ਤੇ ਪੰਜਾਬ ਦੇ ਵਪਾਰ ਦੀ ਸਮੇਂ ਸਮੇਂ ਸਿਰ ਬਾਂਹ ਫੜੀ ਹੈ | ਇਸ ਮੀਟਿੰਗ ਦੌਰਾਨ ਰਾਈਸ ਮਿੱਲ ਐਸੋਸੀਏਸ਼ਨ ਪੰਜਾਬ ਵਲੋਂ ਪੰਜਾਬ ਦੇ ਹੜ ਪੀੜਤਾਂ ਦੀ ਮਦਦ ਲਈ 15 ਲੱਖ ਦਾ ਚੈੱਕ ਮੁੱਖ ਮੰਤਰੀ ਨੂੰ ਦਿੱਤਾ ਗਿਆ, ਐਸੋਸੀਏਸ਼ਨ ਦੇ ਇਸ ਕਦਮ ਦੀ ਸ੍ਰੀ ਮਾਨ ਖ਼ੂਬ ਸ਼ਲਾਘਾ ਕੀਤੀ ਗਈ | ਇਸ ਮੌਕੇ ਉਨਾਂ ਨਾਲ ਜੈਪਾਲ ਗੋਇਲ, ਨਾਮਦੇਵ ਅਰੋੜਾ, ਜੈਪਾਲ ਮਿੱਡਾ, ਅੰਮਿ੍ਤ ਗੋਇਲ ਰਿਸੂ, ਰਾਜੀਵ ਸੈਰੂ, ਵਿਸ਼ਾਲ ਗੁਪਤਾ ਹੁਸ਼ਿਆਰਪੁਰ ਵੀ ਹਾਜ਼ਰ ਸਨ |