20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕੁਲ ਹਿੰਦ ਕਿਸਾਨ ਸਭਾ ਤਹਿਸੀਲ ਅਹਿਮਦਗੜ੍ਹ ਵਲੋ ਇਜਲਾਸ ਨਵੇਂ ਅਹੁਦੇਦਾਰ ਤੇ ਮੈਂਬਰ ਨਿਯੁਕਤ ਕੀਤੇ

Ad Position 21
No active advertisement
ਅਜੀਤ ਡੈਸਕ 28-09-2025
ਅਹਿਮਦਗੜ੍ਹ, 27 ਸਤੰਬਰ (ਰਣਧੀਰ ਸਿੰਘ ਮਹੋਲੀ) - ਕੁਲ ਹਿੰਦ ਕਿਸਾਨ ਸਭਾ ਤਹਿਸੀਲ ਅਹਿਮਦਗੜ੍ਹ ਦੇ ਹੋਏ ਇਜਲਾਸ ਬਾਰੇ ਕਾਮਰੇਡ ਜਗਦੀਪ ਸਿੰਘ ਤਹਿਸੀਲ ਸਕੱਤਰ ਨੇ ਦੱਸਿਆ ਕਿ ਝੰਡੇ ਦੀ ਰਸਮ ਕਰਮ ਸਿੰਘ ਮਹੋਲੀ ਨੇ ਕੀਤੀ ਅਤੇ ਸ਼ਹੀਦ ਹੋਏ ਸਾਥੀਆਂ ਸੀਤਾ ਰਾਮ ਯੇਚੁਰੀ ਤੇ ਹੋਰਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਉਦਘਾਟਨੀ ਭਾਸ਼ਣ ਬਹਾਦਰ ਸਿੰਘ ਮਹੋਲੀ ਸੂਬਾ ਕਮੇਟੀ ਮੈਂਬਰ ਨੇ ਦਿੱਤਾ ਅਤੇ ਜਗਦੀਪ ਸਿੰਘ ਤਹਿਸੀਲ ਸਕੱਤਰ ਨੇ ਰਿਪੋਰਟ ਪੇਸ਼ ਕੀਤੀ ਅਤੇ ਜਿਸ ਉੱਪਰ ਵਿਚਾਰ ਵਟਾਂਦਰੇ ਉਪਰੰਤ ਉਸ ਨੰੂ ਸਰਬ ਸੰਮਤੀ ਨਾਲ ਪਾਸ ਕਰਦੇ ਹੋਏ ਨਵੀਂ ਤਹਿਸੀਲ ਕਮੇਟੀ ਅਹਿਮਦਗੜ੍ਹ ਦਾ ਪੈਨਲ ਐਲਾਨਿਆ ਗਿਆ | ਜਿਸ ਵਿਚ 15 ਮੈਂਬਰੀ ਕਮੇਟੀ ਦੇ 13 ਮੈਂਬਰ ਬਣਾਏ ਗਏ 2 ਨੂੰ ਖ਼ਾਲੀ ਰੱਖ ਲਿਆ | ਸਰਬ ਸੰਮਤੀ ਨਾਲ ਕਾਮਰੇਡ ਬਲਵਿੰਦਰ ਸਿੰਘ ਮਿੰਟਾ ਧਲੇਰ ਕਲਾਂ ਪ੍ਰਧਾਨ, ਕਾਮਰੇਡ ਤਾਹਿਰ ਖ਼ਾਨ ਸਕੱਤਰ ਅਤੇ ਗੁਰਦੀਪ ਸਿੰਘ ਵਿੱਤ ਸਕੱਤਰ ਚੁਣੇ ਗਏ | ਭਰਾਤਰੀ ਸੰਦੇਸ਼ ਕਾਮਰੇਡ ਅਬਦੁਲ ਸਤਾਰ ਸੀਟੂ, ਕਾਮਰੇਡ ਕਰਤਾਰ ਸਿੰਘ, ਸੂਬਾ ਮੀਤ ਪ੍ਰਧਾਨ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਦਿੱਤਾ | ਤਿੰਨ ਮੈਂਬਰ ਪ੍ਰਧਾਨਗੀ ਮੰਡਲ ਵਿਚ ਗੁਰਮੁਖ ਸਿੰਘ ਮਹੇਰਨਾ, ਹਰਮੀਤ ਸਿੰਘ ਸੀਟੂ , ਨਰੰਗ ਸਿੰਘ ਮਹੇਰਨਾ ਖੇਤ ਮਜ਼ਦੂਰ ਯੂਨੀਅਨ ਕਿਸਾਨ ਸਭਾ ਮੌਜੂਦ ਸਨ | ਕਾਮਰੇਡ ਗੁਰਮੁਖ ਸਿੰਘ ਨੇ ਸਮੂਹ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੜ੍ਹਾਂ ਦੀ ਕਰੋਪੀ ਕਾਰਨ ਘਰੋਂ ਬੇਘਰ ਹੋਏ ਲੋਕਾਂ ਦੀ ਸਹਾਇਤਾ ਜਾਰੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਦੋਧੀ ਯੂਨੀਅਨ ਦੇ ਜਸਪਾਲ ਸਿੰਘ ਢੀਂਡਸਾ ਪ੍ਰਧਾਨ ਬਣੇ <br/> ਅਗਲੀ ਖ਼ਬਰ ਮੂਣਕ ਅਨਾਜ ਮੰਡੀ ਵਿਚ ਕੈਬਨਿਟ ਮੰਤਰੀ ਗੋਇਲ ਨੇ ਪਰਮਲ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ
Ad Position 24