ਧੂਰੀ, 27 ਸਤੰਬਰ (ਧਾਂਦਰਾ) - ਦੋਧੀ ਯੂਨੀਅਨ ਧੂਰੀ ਦੀ ਹੋਈ ਚੋਣ ਵਿਚ ਸਰਬਸੰਮਤੀ ਨਾਲ 12 ਵੀਂ ਬਾਰ ਜਸਪਾਲ ਸਿੰਘ ਢੀਂਡਸਾ ਨੂੰ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਪ੍ਰਧਾਨ ਢੀਂਡਸਾ ਨੇ ਸਮੂਹ ਆਪਣੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸੇ ਵੀ ਸਾਥੀ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦੇਣਗੇ | ਇਸ ਮੌਕੇ ਮੀਤ ਪ੍ਰਧਾਨ ਜੱਗੀ ਹਰਚੰਦਪੁਰੀ, ਸ਼ਹਿਰੀ ਪ੍ਰਧਾਨ ਪਰਮਾਨੰਦ, ਖ਼ਜ਼ਾਨਚੀ ਰਾਜ਼ ਸਿੰਘ, ਸੈਕਟਰੀ ਮਿੰਟੂ ਪਲਾਸੌਰ, ਮੀਤ ਪ੍ਰਧਾਨ ਵਿੱਕੀ ਧੂਰੀ, ਵਿੱਕੀ ਟਰੰਪ ਮੈਬਰ, ਪ੍ਰੀਤ ਬੇਨੜਾ, ਅਜੇ ਕੁਮਾਰ, ਮੱਖਣ ਲਾਲ ਧੂਰੀ ਅਤੇ ਹਾਕਮ ਬਮਾਲ ਵੀ ਹਾਜ਼ਰ ਸਨ |