ਧੂਰੀ, 27 ਸਤੰਬਰ (ਸੰਜੇ ਲਹਿਰੀ) - ਯੂਨੀਵਰਸਿਟੀ ਕਾਲਜ ਬੇਨੜਾ ਦੇ ਐਨ ਐਸ ਐਸ ਵਲੰਟੀਅਰਾਂ ਦੇ ਗਰੁੱਪ ਨੇ ਕਾਲਜ ਪਿ੍ੰਸੀਪਲ ਡਾ: ਹਰਵਿੰਦਰ ਸਿੰਘ ਮੰਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਡਾ: ਅਸ਼ੋਕ ਕੁਮਾਰ ਪੋ੍ਰਗਰਾਮ ਅਫ਼ਸਰ ਅਤੇ ਡਾ: ਰਾਕੇਸ਼ ਕੁਮਾਰ ਦੀ ਅਗਵਾਈ ਵਿਚ ਸਥਾਨਿਕ ਪਿੰਗਲਵਾੜਾ ਸ਼ਾਖਾ ਦਾ ਦੌਰਾ ਕੀਤਾ ਤੇ ਸ਼ਾਖਾ ਦੇ ਵੱਖ-ਵੱਖ ਵਾਰਡਾਂ ਵਿਚ ਪਹੁੰਚ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ | ਪਿੰਗਲਵਾੜਾ ਸ਼ਾਖਾ ਦੇ ਪੀ. ਆਰ .ਓ. ਸੁਰਿੰਦਰ ਪਾਲ ਸਿੰਘ ਸਿਦਕੀ ਨੇ ਡਾ ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਰਹਿਨੁਮਾਈ ਹੇਠ ਅਪੰਗਾਂ, ਬੇਸਹਾਰਿਆਂ ਲਈ ਕੀਤੇ ਜਾ ਰਹੇ ਵਿਸ਼ੇਸ਼ ਯਤਨ ਅਤੇ ਗੂੰਗੇ ਬੋਲੇ ਬੱਚਿਆਂ ਦੀ ਪੜ੍ਹਾਈ ਲਈ ਅੰਮਿ੍ਤਸਰ ਵਿਖੇ ਚੱਲ ਰਹੇ ਸਕੂਲਾਂ ਦੀ ਜਾਣਕਾਰੀ ਦਿੱਤੀ | ਸਥਾਨਿਕ ਸ਼ਾਖਾ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਚੀਮਾ ਜੀ ਦੀ ਅਗਵਾਈ ਵਿਚ ਮਰੀਜ਼ਾਂ ਲਈ ਕੀਤੇ ਜਾ ਰਹੇ ਸੇਵਾ ਸੰਭਾਲ ਦੇ ਪ੍ਰਬੰਧਾਂ ਬਾਰੇ ਦੱਸਿਆ | ਡਾ: ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਵਲੰਟੀਅਰਜ਼ ਵੱਲੋਂ ਆਪਣੀ ਜੇਬ ਖ਼ਰਚੀ ਵਿਚੋਂ ਰਾਸ਼ਨ ਸਮਗਰੀ, ਕੱਪੜੇ, ਫਰੂਟ ਆਦਿ ਇਕੱਤਰ ਕਰ ਕੇ ਪਿੰਗਲਵਾੜਾ ਮਰੀਜ਼ਾਂ ਦੀ ਸੇਵਾ ਲਈ ਲੈ ਕੇ ਆਏ ਹਨ | ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ ਨੇ ਵਿਦਿਆਰਥੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਮੇਂ ਸਮੇਂ ਤੇ ਇੱਥੇ ਆਉਂਦੇ ਰਹਿਣ ਲਈ ਕਿਹਾ | ਡਾ: ਅਸ਼ੋਕ ਕੁਮਾਰ ਅਤੇ ਕਾਲਜ ਵਲੰਟੀਅਰ ਨਵਪ੍ਰੀਤ ਕੌਰ, ਜਸਕਰਨ ਸਿੰਘ ਨੇ ਕਿਹਾ ਕਿ ਉਹ ਸ਼ਾਖਾ ਵਿਖੇ ਮਰੀਜ਼ਾਂ ਦੀ ਸਿਹਤ ਤੰਦਰੁਸਤੀ ਲਈ ਅਤੇ ਹੋਰ ਕੀਤੇ ਪ੍ਰਬੰਧਾਂ ਤੋ ਪ੍ਰਭਾਵਿਤ ਹੋਏ ਹਨ | ਸ਼ਾਖਾ ਪ੍ਰਬੰਧਕਾਂ ਨੇ ਪ੍ਰੋ ਸਾਹਿਬਾਨ ਨੂੰ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ |