ਸ਼ੇਰਪੁਰ, 27 ਸਤੰਬਰ (ਖੇੜੀ, ਜੋਸ਼ੀ) - ਸਰਕਲ ਅਕਾਲੀ ਜਥਾ ਸ਼ੇਰਪੁਰ ਦੇ ਆਗੂਆਂ ਨੇ ਪਾਰਟੀ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਗਾਈ ਡਿਊਟੀ ਤਨਦੇਹੀ ਨਾਲ ਨਿਭਾਉਂਦਿਆਂ ਅਤੇ ਪਹਿਲ ਕਦਮੀ ਕਰ ਕੇ ਕਸਬਾ ਸ਼ੇਰਪੁਰ, ਈਨਾ ਬਾਜਵਾ, ਦੀਦਾਰਗੜ੍ਹ ਹੇੜੀਕੇ, ਘਨੌਰੀ ਖੁਰਦ, ਭਗਵਾਨਪੁਰਾ ਆਦਿ ਪਿੰਡਾਂ ਵਿਚੋਂ ਇਕੱਠੀ ਕੀਤੀ ਕਣਕ ਹਲਕਾ ਮਹਿਲ ਕਲਾਂ ਦੇ ਇੰਚਾਰਜ ਸਰਪੰਚ ਨਾਥ ਸਿੰਘ ਹਮੀਦੀ ਅਤੇ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਦੇ ਸਪੁਰਦ ਕੀਤੀ | ਇਸ ਮੌਕੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ ਅਤੇ ਮਾਸਟਰ ਸ਼ੇਰਪੁਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸੇਵਾ ਦੇ ਫ਼ਲਸਫ਼ੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਹੜ ਪੀੜਤਾਂ ਦੀ ਦਿਲ ਖੋਲ੍ਹ ਕੇ ਲੱਖਾਂ ਰੁਪਏ ਦਾ ਡੀਜ਼ਲ ਦੇਣ, ਕਿਸ਼ਤੀਆਂ, ਪਸ਼ੂਆਂ ਲਈ 500 ਟਰੱਕ ਮੱਕੀ ਦਾ ਅਚਾਰ ਅਤੇ ਖਾਣ ਪੀਣ ਦਾ ਬੇਅੰਤ ਸਮਾਨ ਭੇਜਿਆ ਹੈ | ਹੁਣ ਬਿਮਾਰੀਆਂ ਤੋਂ ਬਚਾਓ ਲਈ 500 ਫੋਗਿੰਗ ਮਸ਼ੀਨਾਂ ਅਤੇ ਕਣਕ ਦੀ ਬਿਜਾਈ ਲਈ ਲੱਖਾਂ ਕੁਇੰਟਲ ਕਣਕ ਭੇਜਣ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਸੀਨੀਅਰ ਅਕਾਲੀ ਜਗਦੇਵ ਸਿੰਘ ਬਧੇਸਾ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਦੀਦਾਰਗੜ੍ਹ ਜ਼ਿਲ੍ਹਾ ਸਕੱਤਰ, ਕੁਲਵੰਤ ਸਿੰਘ ਕੁਰੜ, ਹਰਜਿੰਦਰ ਸਿੰਘ ਮਾਂਗੇਵਾਲ, ਲਾਲ ਚੰਦ ਦੀਦਾਰ ਗੜ੍ਹ, ਨਾਜ਼ਮ ਸਿੰਘ ਹੇੜੀਕੇ, ਰਾਜਪਾਲ ਸਿੰਘ, ਹਰਪਾਲ ਸਿੰਘ ਬੱਗਾ, ਕਾਕਾ ਸਿੰਘ, ਭੂਸ਼ਨ ਕੁਮਾਰ, ਸੁਖਚੈਨ ਸਿੰਘ ਘਨੌਰੀ ਵੀ ਮੌਜੂਦ ਸਨ |