ਸੰਗਰੂਰ, 27 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਮਾਤਾ- ਪਿਤਾ ਦੀ ਸੇਵਾ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਸਮਾਗਮ ਦੌਰਾਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਹੋਇਆ | ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਓ.ਪੀ. ਖਿੱਪਲ, ਮੀਤ ਪ੍ਰਧਾਨ ਜਨਕ ਰਾਜ ਜੋਸ਼ੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਆਰਗੇਨਾਈਜ਼ਰ ਰਾਜ ਕੁਮਾਰ ਬਾਂਸਲ, ਮੁੱਖ ਸਲਾਹਕਾਰ ਆਰ.ਐਲ. ਪਾਂਧੀ, ਨੈਸ਼ਨਲ ਅਵਾਰਡੀ ਸਤਦੇਵ ਸ਼ਰਮਾ,ਦਵਿੰਦਰ ਗੁੱਪਤਾ, ਜਤਿੰਦਰ ਗੁੱਪਤਾ (ਬੈਂਕ), ਅਸ਼ੋਕ ਕੁਮਾਰ ਡੱਲਾ, ਬਲਦੇਵ ਕਿਸ਼ਨ ਗੁੱਪਤਾ ਆਦਿ ਮੌਜੂਦ ਸਨ | ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਐਸੋਸੀਏਸ਼ਨ ਵਲੋਂ ਸਮੇਂ-ਸਮੇਂ ਤੇ ਧਾਰਮਿਕ ਸਮਾਜਿਕ ਸਮਾਗਮ ਕੀਤੇ ਜਾਂਦੇ ਹਨ | ਬਜ਼ੁਰਗਾਂ ਦਾ ਖ਼ਾਸ ਕਰ ਕੇ ਧਿਆਨ ਰੱਖਿਆ ਜਾਂਦਾ ਹੈ | ਸ੍ਰੀ ਅਰੋੜਾ ਨੇ ਕਿਹਾ ਕਿ ਮਾਤਾ-ਪਿਤਾ ਦੀ ਸੇਵਾ ਅਤੇ ਬਜ਼ੁਰਗਾਂ ਦੇ ਸਤਿਕਾਰ ਤੋਂ ਵੱਡੀ ਕੋਈ ਸੇਵਾ ਨਹੀਂ | ਇਸ ਮੌਕੇ ਤੇ ਗੋਬਿੰਦਰ ਸ਼ਰਮਾ, ਰਾਜ ਕੁਮਾਰ ਬਾਂਸਲ, ਕੁਲਵੰਤ ਰਾਏ ਬਾਂਸਲ, ਫਕੀਰ ਚੰਦ ਗਰਗ, ਮੰਗਤ ਰਾਜ ਸਖ਼ੀਜਾ, ਲਾਲ ਚੰਦ ਸੈਣੀ, ਬਲਦੇਵ ਕਿਸ਼ਨ ਗੁੱਪਤਾ, ਜੀਵਨ ਸਿੰਘ ਮਿੱਤਲ, ਪਵਨ ਕੁਮਾਰ ਗੁੱਪਤਾ, ਸਤਪਾਲ ਸਿੰਗਲਾ, ਓ.ਪੀ. ਅਰੋੜਾ, ਸੁਰਿੰਦਰਪਾਲ ਸਿੰਘ ਸਿਦਕੀ, ਪਵਨ ਕੁਮਾਰ ਗੁੱਪਤਾ, ਜਵਾਹਰ ਲਾਲ ਸ਼ਰਮਾ, ਸੁਰਿੰਦਰਪਾਲ ਗੁੱਪਤਾ (ਮਹਾਸਾ), ਪ੍ਰੋ. ਸੁਰੇਸ਼ ਗੁੱਪਤਾ, ਮੰਗਤ ਰਾਜ ਸਖ਼ੀਜਾ, ਨਰਾਤਾ ਰਾਮ ਸਿੰਗਲਾ, ਬਲਦੇਵ ਕਿਸ਼ਨ ਗੁੱਪਤਾ, ਰਵਿੰਦਰ ਸਿੰਘ ਗੁੱਡੂ, ਦਵਿੰਦਰ ਗੁੱਪਤਾ ਨੂੰ ਜਨਮ ਦਿਨ ਦੀਆ ਸ਼ੁੱਭ ਇੱਛਾਵਾਂ ਅਤੇ ਸਨਮਾਨਿਤ ਕੀਤਾ ਗਿਆ ਵਿਸ਼ੇਸ਼ ਤੌਰ 'ਤੇ ਸ੍ਰੀ ਜਸਵੀਰ ਸਿੰਘ ਖ਼ਾਲਸਾ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਰਵਿੰਦਰ ਸਿੰਘ ਗੁੱਡੂ, ਲਾਲ ਚੰਦ ਸੈਣੀ ਵਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ 'ਤੇ ਹਰੀਚੰਦ ਮਹਿਤਾ, ਕੁਲਵੰਤ ਰਾਏ ਬਾਂਸਲ, ਰਾਮ ਕੁਮਾਰ, ਦਰਸ਼ਨ ਸਿੰਘ ਚੀਮਾ, ਡਾ. ਸੁਰਿੰਦਰ ਸ਼ੋਰੀ, ਬਲਦੇਵ ਕਿ੍ਸ਼ਨ ਗਰਗ, ਵੈਦ ਹਾਕਮ ਸਿੰਘ, ਮੁਕੇਸ਼ ਕੁਮਾਰ, ਵਾਸਦੇਵ ਸ਼ਰਮਾ, ਮੰਗਤ ਰਾਜ ਸਖੀਜਾ, ਰਾਮ ਸਰੂਪ ਸ਼ਰਮਾ, ਹਰਬੰਸ ਲਾਲ, ਯੂਧੀਸਟਰ ਗੁਰਜੰਟ ਸਿੰਘ ਸਿੱਧੂ, ਮਦਨ ਗੋਪਾਲ ਹੈਡਾਮਾਸਟਰ, ਜੀਵਨ ਸਿੰਘ ਮਿੱਤਲ, ਜਸਪਾਲ ਸਿੰਘ ਵਾਲੀਆ, ਬਲਦੇਵ ਸਿੰਘ ਰਤਨ, ਪ੍ਰਹਲਾਦ ਸਿੰਘ, ਗੋਬਿੰਦਰ ਸ਼ਰਮਾ, ਸੁਭਾਸ਼ ਅਰੋੜਾ, ਸ਼ਿੰਦਰਪਾਲ ਅਸਟਾ ਸੁਪਰਡੈਂਟ, ਅਮਰਜੀਤ ਸ਼ਰਮਾ, ਰਕੇਸ਼ ਕੁਮਾਰ ਗੋਇਲ, ਸੁਭਾਸ਼ ਕੁਮਾਰ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |