21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਿਟੀ ਪਾਰਕ ਦੀ ਹੋ ਰਹੀ ਦੁਰਦਸ਼ਾ 'ਤੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਨੇ ਚੁੱਕੇ ਸਵਾਲ

Ad Position 21
No active advertisement
ਅਜੀਤ ਡੈਸਕ 28-09-2025
ਕਿਹਾ ਪਾਰਕ ਦੀ ਆਮਦਨ ਵੀ ਪਾਰਕ 'ਤੇ ਨਹੀਂ ਕੀਤੀ ਜਾ ਰਹੀ ਹੈ ਖ਼ਰਚ
ਸੰਗਰੂਰ, 27 ਸਤੰਬਰ (ਧੀਰਜ ਪਸ਼ੌਰੀਆ) - ਸਿਟੀ ਪਾਰਕ ਸੰਗਰੂਰ ਜਿੱਥੇ ਸਵੇਰੇ ਸ਼ਾਮ ਸੈਂਕੜੇ ਸ਼ਹਿਰ ਵਾਸੀ ਸੈਰ ਕਰਨ ਲਈ ਆਉਂਦੇ ਹਨ, ਦੀ ਦੁਰਦਸ਼ਾ 'ਤੇ ਸਵਾਲ ਚੁੱਕਦਿਆਂ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਨੇ ਕਿਹਾ ਕਿ ਜੇਕਰ ਪਾਰਕ ਦੀ ਹੋ ਰਹੀ ਆਮਦਨ ਵੀ ਇਸ 'ਤੇ ਖ਼ਰਚ ਕਰ ਦਿੱਤੀ ਜਾਵੇ ਤਾਂ ਵੀ ਪਾਰਕ ਦੀ ਸੰਭਾਲ ਸੁਚੱਜੇ ਤਰੀਕੇ ਨਾਲ ਹੋ ਸਕਦੀ ਹੈ | ਸੰਸਥਾ ਦੇ ਪ੍ਰਧਾਨ ਸ਼ਾਮ ਲਾਲ ਸਿੰਗਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਕ ਵਿਚ ਕੂੜਾ ਕਰਕਟ ਦੇ ਢੇਰ ਲਗਾਤਾਰ ਵੱਡੇ ਹੁੰਦੇ ਜਾ ਰਹੇ ਹਨ ਪਰ ਇਸ ਨੂੰ ਚੁੱਕਣ ਦਾ ਕੋਈ ਪ੍ਰਬੰਧ ਨਹੀ ਕੀਤਾ ਜਾ ਰਿਹਾ ਹੈ | ਬਾਹਰੀ ਦੀਵਾਰ ਦੀ ਗਰਿਲ ਥਾਂ-ਥਾਂ ਤੋਂ ਟੁੱਟਣ ਕਾਰਣ ਇੱਥੇ ਕੁਤਿਆਂ ਦਾ ਬੋਲਬਾਲਾ ਰਹਿੰਦਾ ਹੈ | ਲੱਖਾਂ ਰੁਪਏ ਖ਼ਰਚ ਕੇ ਲਗਾਏ ਰੰਗੀਨ ਫੁਹਾਰੇ ਬੰਦ ਪਏ ਹਨ | ਮਿਊਜ਼ਿਕ ਲਾਈਟਾਂ ਤਾਂ ਕਈ ਸਾਲ ਤੋਂ ਖ਼ਰਾਬ ਹੋਣ ਤੋਂ ਬਾਅਦ ਹੁਣ ਹੌਲੀ-ਹੌਲੀ ਕਰ ਕੇ ਗ਼ਾਇਬ ਹੋ ਰਹੀਆਂ ਹਨ | ਪੰਜਾਬ ਵਿਚ ਬਦਲਾਅ ਵਾਲੀ ਸਰਕਾਰ ਆਉਣ ਦੇ ਬਾਵਜੂਦ ਪਾਰਕ ਦੀ ਦਸ਼ਾ ਵਿਚ ਕੋਈ ਬਦਲਾਅ ਨਹੀਂ ਆਇਆ | 13 ਜਨਵਰੀ 2025 ਨੂੰ ਪਾਰਕ ਲਈ ਇੱਕ ਕਰੋੜ ਪੈਂਤੀ ਲੱਖ ਰੁਪਏ ਦੀ ਗਰਾਂਟ ਨੂੰ ਪ੍ਰਵਾਨਗੀ ਮਿਲਣ ਦੇ ਬਾਵਜੂਦ ਅਜੇ ਇੱਥੇ ਧੇਲਾ ਵੀ ਖ਼ਰਚ ਨਹੀ ਹੋਇਆ |
Ad Position 22
No active advertisement
ਪਿਛਲੀ ਖ਼ਬਰ ਮਾਤਾ ਪਿਤਾ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਸਮਾਗਮ ਦੌਰਾਨ ਸ਼ਖ਼ਸੀਅਤਾਂ ਸਨਮਾਨਿਤ ਅਗਲੀ ਖ਼ਬਰ ਵਣ ਵਿਭਾਗ ਵਲੋਂ ਗੁਰੂ ਗੋਬਿੰਦ ਸਿੰਘ ਡਿਗਰੀ ਕਾਲਜ ਵਿਖੇ ਸੈਮੀਨਾਰ ਦਾ ਆਯੋਜਨ <br/>
Ad Position 24