ਅਹਿਮਦਗੜ੍ਹ, 27 ਸਤੰਬਰ (ਸੁਖਜੀਤ ਸਿੰਘ ਖੇੜਾ) - ਅਹਿਮਦਗੜ੍ਹ ਬੱਸ ਸਟੈਂਡ ਦੇ ਨੇੜੇ ਸਥਿਤ ਗੁਰੂ ਨਾਨਕ ਪੁਰਾ ਮੁਹੱਲੇ ਦੇ ਵਸਨੀਕਾਂ ਵੱਲੋਂ ਅਧੂਰੀਆਂ ਸੜਕਾਂ ਦੇ ਨਿਰਮਾਣ ਤੇ ਨਗਰ ਕੌਂਸਲ ਅਤੇ ਠੇਕੇਦਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਦੀ ਮਿਲੀਭੁਗਤ ਨਾਲ ਨਾ ਸਿਰਫ਼ ਮੁਹੱਲੇ ਦੀ ਸੜਕ ਦਾ ਕੰਮ ਅਧੂਰਾ ਰਹਿ ਗਿਆ ਹੈ, ਸਗੋਂ ਪੂਰੇ ਹੋਏ ਕੰਮ ਵਿਚ ਘਟੀਆ ਸਮਗਰੀ ਦੀ ਵਰਤੋਂ ਕਰ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ | ਵਸਨੀਕਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਅਤੇ ਠੇਕੇਦਾਰ ਆਪਣੇ ਸਵਾਰਥੀ ਹਿਤਾਂ ਲਈ, ਕੁਝ ਗਲੀਆਂ 'ਤੇ ਕਿਸੇ ਹੋਰ ਠੇਕੇਦਾਰ ਤੋਂ ਇੰਟਰਲਾਕ ਟਾਇਲਾਂ ਲਗਵਾ ਰਹੇ ਹਨ, ਜਿਸ ਨਾਲ ਮੁਹੱਲੇ ਦੇ ਵਸਨੀਕਾਂ ਨੂੰ ਕਾਫ਼ੀ ਅਸੁਵਿਧਾ ਹੈ | ਇਕੱਤਰ ਮੁਹੱਲੇ ਦੀਆਂ ਅÏਰਤਾਂ ਵਿਚੋਂ ਇੱਕ ਬਜ਼ੁਰਗ ਅÏਰਤ ਸੁਰਿੰਦਰਪਾਲ ਕੌਰ ਨੇ ਕਿਹਾ ਕਿ ਤਿੰਨ ਦਿਨਾਂ ਦੀ ਛੁੱਟੀ ਦੌਰਾਨ, ਠੇਕੇਦਾਰ ਨੇ ਮੁਹੱਲੇ ਦੀ ਗਲੀ ਦੇ ਸਾਹਮਣੇ ਪੱਥਰ ਰੱਖ ਕੇ ਅੱਧੀ ਸੜਕ ਦਾ ਕੰਮ ਸ਼ੁਰੂ ਕੀਤਾ | ਹਾਲਾਂਕਿ, ਜਦੋਂ ਉਸ ਨੇ ਇਸ ਮਾਮਲੇ ਬਾਰੇ ਵਾਰਡ ਕੌਂਸਲਰ ਮਨੀ ਸੇਖਾ ਨਾਲ ਸੰਪਰਕ ਕੀਤਾ ਤਾਂ ਉਸ ਨੇ ਸਹੀ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਬਾਕੀ ਸੜਕ ਬਾਅਦ ਵਿਚ ਬਣਾਈ ਜਾਵੇਗੀ, ਅਤੇ ਹੁਣ ਲਈ ਸਿਰਫ਼ ਇੰਨੀ ਹੀ ਸੜਕ ਬਣਾਈ ਜਾਵੇਗੀ | ਇਸੇ ਤਰ੍ਹਾਂ, ਮੁਹੱਲੇ ਦੀਆਂ ਵਸਨੀਕਾਂ ਕਿਰਨ ਬਾਲਾ ਅਤੇ ਹਰਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿਚ ਆਮ ਦਿਨਾਂ ਵਿਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਠੇਕੇਦਾਰ ਨੇ ਮੁਹੱਲੇ ਦੇ ਪ੍ਰਵੇਸ਼ ਦੁਆਰ 'ਤੇ ਉੱਚੀਆਂ ਸੜਕਾਂ ਅਤੇ ਨਾਲੀਆਂ ਬਣਾ ਕੇ ਪੂਰੇ ਮੁਹੱਲੇ ਨੂੰ ਨਰਕ ਵਿਚ ਬਦਲ ਦਿੱਤਾ ਹੈ | ਨਤੀਜੇ ਵਜੋਂ, ਕਈ ਘਰਾਂ ਦੇ ਸਾਹਮਣੇ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋ ਜਾਂਦਾ ਹੈ, ਅਤੇ ਕੋਈ ਵੀ ਰਿਸ਼ਤੇਦਾਰ ਜਾਂ ਸਰਕਾਰੀ ਅਧਿਕਾਰੀ ਮੁਹੱਲੇ ਦਾ ਦੌਰਾ ਕਰਨ ਲਈ ਤਿਆਰ ਨਹੀਂ ਹੁੰਦਾ | ਨਿਵਾਸੀਆਂ ਦਾ ਦੋਸ਼ ਹੈ ਕਿ ਨਾਲੀਆਂ ਨੂੰ ਅੰਡਰਗਰਾੳਾੂਡ ਕਰਨ ਦੇ ਕੰਮ ਵਿਚ ਕਾਫ਼ੀ ਬੇਨਿਯਮੀਆਂ ਕੀਤੀਆਂ ਗਈਆਂ ਹਨ | ਕਈ ਥਾਵਾਂ 'ਤੇ, ਨਾਲੀਆਂ ਦੀ ਡੂੰਘਾਈ ਅਤੇ ਢਲਾਣ ਕਾਫ਼ੀ ਨਹੀਂ ਹੈ, ਜਿਸ ਕਾਰਨ ਗੰਦਾ ਪਾਣੀ ਗਲੀਆਂ 'ਤੇ ਓਵਰਫ਼ਲੋ ਹੋ ਜਾਂਦਾ ਹੈ, ਅਤੇ ਬਦਬੂ ਨੇ ਰਹਿਣਾ ਮੁਸ਼ਕਲ ਬਣਾ ਦਿੱਤਾ ਹੈ | ਇਲਾਕੇ ਦੀਆਂ ਵਸਨੀਕਾਂ ਸੁਨੀਤਾ ਰਾਣੀ, ਸੁਖਵਿੰਦਰ ਕੌਰ, ਵੀਰਪਾਲ ਕੌਰ, ਮਨਜਿੰਦਰ ਕੌਰ, ਚਰਨਜੀਤ ਕੌਰ, ਮਹਿੰਦਰ ਕੌਰ, ਕੁਲਵੰਤ ਕੌਰ, ਕਮਲਜੀਤ ਕੌਰ, ਨੇਕ ਇੰਦਰਪਾਲ ਸਿੰਘ ਅਤੇ ਹੋਰਾਂ ਨੇ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ ਕਿ ਸੜਕਾਂ ਦੇ ਨਿਰਮਾਣ ਕੰਮ ਨੂੰ ਸਹੀ ਢੰਗ ਨਾਲ ਬਹਾਲ ਕੀਤਾ ਜਾਵੇ ਤੇ ਗੰਦੇ ਪਾਣੀ ਦੀ ਨਿਕਾਸੀ ਸਹੀ ਕਰਵਾਈ ਜਾਵੇ |