21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਵਣ ਮਹਾਂਉਤਸਵ ਮਨਾਉਂਦੇ ਹੋਏ ਸ਼੍ਰੇਆਂਸ ਇੰਡਸਟਰੀਜ਼ ਵਿਚ ਰੁੱਖ ਲਗਾਉਣ ਦੀ ਮੁਹਿੰਮ ਆਰੰਭੀ

Ad Position 21
No active advertisement
ਅਜੀਤ ਡੈਸਕ 28-09-2025
ਅਹਿਮਦਗੜ੍ਹ, 27 ਸਤੰਬਰ (ਮਹੋਲੀ, ਖੇੜਾ, ਪੁਰੀ) - ਵਣ ਮਹਾਂਉਤਸਵ ਤੇ ਸ਼੍ਰੇਆਂਸ ਇੰਡਸਟਰੀਜ਼ ਲਿਮਟਿਡ ਅਤੇ ਪਿੰਡ ਜੰਡਾਲੀ ਵਾਸੀਆਂ ਵਲੋ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਰੁੱਖ ਲਗਾਉਣ ਦੀ ਮੁਹਿੰਮ ਆਰੰਭੀ ਗਈ | ਸ਼੍ਰੇਆਂਸ ਇੰਡਸਟਰੀਜ਼ ਵਿਖੇ ਸ਼ੁਰੂ ਕੀਤੀ ਰੁੱਖ ਲਗਾਉਣ ਦੀ ਮੁਹਿੰਮ ਵਿਚ ਮੁੱਖ ਮਹਿਮਾਨ ਗੁਰਮਤਿ ਸੇਵਾ ਸੋਸਾਇਟੀ ਨਿਰਮਲ ਆਸ਼ਰਮ ਜੰਡਾਲੀ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲੇ, ਸਮਾਜ ਸੇਵੀ ਸੋਨੀ ਜੰਡਾਲੀ, ਨਗਰ ਕੌਂਸਲ ਪ੍ਰਧਾਨ ਵਿਕਾਸ ਕਿ੍ਸ਼ਨ ਵਿੱਕੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਜੰਗਲਾਤ ਵਿਭਾਗ ਦੀ ਟੀਮ ਵਲੋਂ ਸ਼ਾਮਲ ਇਕਬਾਲ ਸਿੰਘ ਜੰਗਲਾਤ ਰੇਂਜਰ ਅਤੇ ਸੁਰੇਂਦਰ ਪਾਲ ਬਲਾਕ ਅਫ਼ਸਰ ਦੀ ਦੇਖ ਰਖੇ ਹੇਠ ਸਮੂਹ ਹਾਜ਼ਰੀਨ ਵਲੋਂ ਮੁੱਖ ਮਹਿਮਾਨਾਂ ਸਥਾਨਕ ਭਾਈਚਾਰੇ ਅਤੇ ਅਧਿਕਾਰੀਆਂ ਨੇ ਉਤਸ਼ਾਹ ਨਾਲ 100 ਤੋਂ ਵੱਧ ਪੌਦੇ ਲਗਾਏ | ਨਿਰਮਲ ਆਸ਼ਰਮ ਜੰਡਾਲੀ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਪ੍ਰੇਰਨਾਦਾਇਕ ਸੰਦੇਸ਼ ਵਿਚ ਵਾਤਾਵਰਨ ਪ੍ਰਤੀ ਸਾਡੇ ਕਰਮ ਅਤੇ ਕਰਤੱਵਾਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ ਤਾਂ ਕਿ ਕ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਹਰਾ-ਭਰਾ ਹੋ ਸਕੇ | ਇਸ ਸਮਾਗਮ ਵਿਚ ਸ਼੍ਰੀਆਂਸ ਇੰਡਸਟਰੀਜ਼ ਲਿਮਟਿਡ ਦੇ ਡਾ ਭਗਵਤੀ ਪ੍ਰਸ਼ਾਦ, ਸੰਦੀਪ ਜੈਨ, ਅਮਿਤ ਅਰੋੜਾ, ਸੁਨੀਲ ਜੌਲੀ, ਇੰਦਰਪਾਲ ਵਾਲੀਆ, ਮਾਨਿਕ ਜੈਨ ਅਤੇ ਹੋਰ ਪਤਵੰਤ ਤੇ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਏ. ਆਈ. ਓ. ਸੀ. ਡੀ. ਨੇ ਕੇਂਦਰੀ ਵਿੱਤ ਮੰਤਰੀ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਗੁਰੂ ਨਾਨਕ ਪੁਰਾ ਮੁਹੱਲਾ ਵਸਨੀਕਾਂ 'ਚ ਅਧੂਰੀਆਂ ਸੜਕਾਂ ਬਣਾਉਣ ਤੇ ਰੋਸ, ਕੀਤੀ ਵਿਜੀਲੈਂਸ ਜਾਂਚ ਦੀ ਮੰਗ <br/>
Ad Position 24