28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਕਿਸਾਨ ਜਥੇਬੰਦੀ ਨੇ ਸੰਘਰਸ਼ ਦੀ ਦਿੱਤੀ ਚਿਤਾਵਨੀ

Ad Position 21
No active advertisement
ਅਜੀਤ ਡੈਸਕ 29-09-2025

ਸੰਗਰੂਰ, 28 ਸਤੰਬਰ (ਧੀਰਜ ਪਸੌਰੀਆ, ਦਮਨਜੀਤ ਸਿੰਘ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਸੰਗਰੂਰ ਦੀ ਮੀਟਿੰਗ ਪਿੰਡ ਮੰਗਵਾਲ ਵਿਖੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਕੁਲਵਿੰਦਰ ਸੋਨੀ ਲੌਂਗੋਵਾਲ ਦੀ ਪ੍ਰਧਾਨਗੀ ਵਿਚ ਕੀਤੀ ਗਈ | ਮੀਟਿੰਗ ਵਿਚ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਦੇ ਵਿਚ ਹੜ੍ਹਾਂ ਦੇ ਨਾਲ ਨੁਕਸਾਨ ਫ਼ਸਲਾਂ ਤੇ ਪਸ਼ੂਆਂ ਦਾ ਤੇ ਘਰਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ | 60 ਦੇ ਕਰੀਬ ਇਨਸਾਨੀ ਜਾਨਾਂ ਚਲੀਆਂ ਗਈਆਂ ਹਨ ਪਰ ਪੰਜਾਬ ਸਰਕਾਰ ਨਿਗੂਣੇ ਮੁਆਵਜ਼ੇ ਸਿਰਫ਼ ਐਲਾਨਾਂ ਦੇ ਵਿਚ ਦੇ ਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ | ਦੂਜੇ ਪਾਸੇ ਕਿਸਾਨਾਂ ਉੱਪਰ ਪਰਾਲੀ ਸਾੜਨ ਦੇ ਪਰਚੇ ਦਰਜ ਕਰਨ ਦੇ ਨਾਲ ਨਾਲ ਗਿ੍ਫ਼ਤਾਰੀਆਂ ਕਿਸਾਨਾਂ ਦੀਆਂ ਕਰ ਰਹੀ ਹੈ ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ | ਇਸ ਲਈ ਹੜ੍ਹਾਂ ਦੇ ਨੁਕਸਾਨ ਦਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੰਗਿਆ ਮੁਆਵਜ਼ਾ ਦਿਵਾਉਣ ਲਈ ਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਤੇ ਕਿਸਾਨਾਂ ਦੀਆਂ ਕੀਤੀਆਂ ਜਾ ਰਹੀਆਂ ਗਿ੍ਫ਼ਤਾਰੀਆਂ ਦੇ ਵਿਰੋਧ ਵਜੋਂ 6 ਅਕਤੂਬਰ ਨੂੰ ਬਲਾਕ ਪੱਧਰੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ | ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਪਰਿਵਾਰ ਵਿਚ ਵੀ ਵੱਡੀ ਪੱਧਰ ਤੇ ਵਾਧਾ ਹੋਇਆ | ਕੁਲਵਿੰਦਰ ਸੋਨੀ ਲੌਂਗੋਵਾਲ ਨੇ ਪੁਰਾਣੀ ਜਥੇਬੰਦੀ ਨੂੰ ਛੱਡ ਕੇ ਬੀ ਕੇ ਯੂ ਆਜ਼ਾਦ ਵਿਚ ਸੈਂਕੜੇ ਸਾਥੀਆਂ ਸਮੇਤ ਸ਼ਾਮਲ ਹੋਏ ਗੁਰਵਿੰਦਰ ਮੰਗਵਾਲ, ਗੁਰਦੀਪ ਕਮੋਮਾਜਰਾ, ਰਣਜੀਤ ਸਿੰਘ ਭੋਲਾ, ਗੁਰਵਿੰਦਰ ਬਡਰੁੱਖਾਂ, ਹਰਦਿਆਲ ਸਿੰਘ ਕਮੋਮਾਜਰਾ, ਸੁਰਜੀਤ ਸਿੰਘ ਗੋਦਾਰਾ, ਪਾਲ ਸਿੰਘ ਗੋਦਾਰਾ, ਜੋਨੀ ਸਿੰਘ ਰਜਵਾੜਾ, ਦੇਲਜੀਤ ਸਿੰਘ ਜੀਤੀ, ਭੁਪਿੰਦਰ ਸਿੰਘ ਨਾਈਵਾਲਾ ਜਗਸੀਰ ਸਿੰਘ ਗੋਦਾਰਾ, ਭੁਪਿੰਦਰ ਸਿੰਘ ਕਮੋਮਾਜਰਾ ਆਦਿ ਨੂੰ ਜੀ ਆਇਆਂ ਆਖਿਆ | ਗੁਰਵਿੰਦਰ ਮੰਗਵਾਲ ਤੇ ਸਾਥੀਆਂ ਵੱਲੋਂ ਜਥੇਬੰਦੀ ਵਿਚ ਤਨੋ ਮਨੋ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ | ਅੱਜ ਦੀ ਮੀਟਿੰਗ ਵਿਚ ਜ਼ਿਲ੍ਹਾ ਆਗੂ ਜਸਵੀਰ ਮੈਦੇਵਾਸ, ਸੰਤ ਰਾਮ ਛਾਜਲੀ, ਅਮਰ ਲੌਂਗੋਵਾਲ, ਰਾਜਪਾਲ ਮੰਗਵਾਲ, ਬਲਾਕ ਆਗੂ ਬਾਰਾ ਮੰਗਵਾਲ, ਸੁਖਦੇਵ ਕਿਲ੍ਹਾ ਭਰੀਆਂ, ਸੁਖਦੇਵ ਲੌਂਗੋਵਾਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਰਜਿਸਟਰਡ ਵਲੋਂ ਗੁਰੂਧਾਮਾਂ ਦੇ ਦਰਸ਼ਨਾਂ ਲਈ ਬੱਸ ਯਾਤਰਾ ਰਵਾਨਾ <br/>
Ad Position 24