28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਭਾਜਪਾ ਨੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 29-09-2025
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਭੁੱਲਰ, ਧਾਲੀਵਾਲ, ਸੱਗੂ) - ਸਥਾਨਕ ਬ੍ਰਹਮਸਿਰਾ ਮੰਦਿਰ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਭਾਜਪਾ ਸੁਨਾਮ ਦੇ ਸ਼ਹਿਰੀ ਸਰਕਲ ਪ੍ਰਧਾਨ ਰਾਜੀਵ ਮੱਖਣ ਵਲੋਂ ਭਾਜਪਾ ਸੁਨਾਮ ਸਰਕਲ ਦਾ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ | ਇਸ ਮੌਕੇ ਪਹੁੰਚੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਦੱਸਿਆ ਕਿ ਪੰਜਾਬ ਭਾਜਪਾ ਦੀ ਲੀਡਰਸ਼ਿਪ ਵਲੋਂ ਦਿੱਤੇ ਪ੍ਰੋਗਰਾਮ 'ਸੇਵਾ ਪੰਦ੍ਹਰਵਾੜਾ' ਤਹਿਤ ਭਾਜਪਾ ਸੁਨਾਮ ਸਰਕਲ ਦੀ ਸਮੁੱਚੀ ਟੀਮ ਦੁਆਰਾ ਕਸ਼ਮੀਰੀ ਹਸਪਤਾਲ ਸੁਨਾਮ ਦੇ ਸਹਿਯੋਗ ਨਾਲ ਇਹ ਖ਼ੂਨ ਦਾਨ ਕੈਂਪ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਅੱਗੇ ਰਹਿੰਦੀ ਹੈ ਅਤੇ ਇਸ ਤਰ੍ਹਾਂ ਦੇ ਕੈਂਪ ਲੋਕਾਂ ਵਿਚ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ | ਇਸ ਮੌਕੇ ਭਾਜਪਾ ਸਰਕਲ ਪ੍ਰਧਾਨ ਰਾਜੀਵ ਮੱਖਣ, ਰਿਸ਼ੀਪਾਲ ਖੇਰਾ ਸਾਬਕਾ ਜ਼ਿਲ੍ਹਾ ਪ੍ਰਧਾਨ, ਸੰਜੇ ਗੋਇਲ ਖਡਿਆਲੀਆਂ, ਮੰਡਲ ਸਕੱਤਰ ਅੰਕਿਤ ਕਾਂਸਲ, ਨਰਿੰਦਰ ਸ਼ੇਰੋਂ ਮੰਡਲ ਪ੍ਰਧਾਨ ਚੀਮਾਂ, ਸ਼ੰਕਰ ਬਾਂਸਲ, ਸੰਦੀਪ ਜਿੰਦਲ, ਡਾ. ਜਗਮੋਹਨ ਸਿੰਘ ਸੈਣੀ, ਧੀਰਜ ਗੋਇਲ, ਹਿੰਮਤ ਬਾਜਵਾ, ਅੰਮਿ੍ਤ ਸਿੰਘ, ਗੁਰਸੇਵਕ ਅਕਾਲਗੜ੍ਹ, ਰਜਿੰਦਰ ਬਿੱਟੂ, ਪ੍ਰਭਾਤ ਜਿੰਦਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਤੀ ਦੇ ਕਤਲ ਦੇ ਦੋਸ਼ 'ਚ ਪਤਨੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕਿਸਾਨ ਜਥੇਬੰਦੀ ਨੇ ਸੰਘਰਸ਼ ਦੀ ਦਿੱਤੀ ਚਿਤਾਵਨੀ
Ad Position 24