28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਨਗਰ ਕੌਂਸਲ ਸੰਗਰੂਰ ਦੀਆਂ ਅੱਜ ਹੋਣਗੀਆਂ ਦੋ ਬੈਠਕਾਂ

Ad Position 21
No active advertisement
ਅਜੀਤ ਡੈਸਕ 29-09-2025
ਸੰਗਰੂਰ, 28 ਸਤੰਬਰ (ਧੀਰਜ ਪਸ਼ੌਰੀਆ) - 29 ਸਤੰਬਰ ਨੂੰ ਨਗਰ ਕੌਂਸਲ ਸੰਗਰੂਰ ਦੀਆਂ ਦੋ ਬੈਠਕਾਂ ਹੋਣ ਜਾ ਰਹੀਆਂ ਹਨ, ਪਹਿਲੀ ਬੈਠਕ ਸਵੇਰੇ 10.30 ਵਜੇ ਹੋਵੇਗੀ ਜੋ ਸੱਤ ਨਗਰ ਕੌਂਸਲ ਵਲੋਂ ਪ੍ਰਧਾਨ ਦੇ ਨਾਂਅ ਰਿਕੋਜੇਸ਼ਨ ਮੀਟਿੰਗ ਲਈ ਸੌਂਪਣ ਤੋਂ ਬਾਅਦ ਬੁਲਾਈ ਗਈ ਹੈ ਜਿਸ ਵਿਚ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਵਿਗੜ ਰਹੀ ਹਾਲਤ, ਸਟਰੀਟ ਲਾਈਟਾਂ ਦੀ ਸਮੱਸਿਆ ਅਤੇ ਪੀਣ ਵਾਲੇ ਪਾਣੀ ਸਬੰਧੀ ਆ ਰਹੀਆਂ ਦਿੱਕਤਾਂ ਨੂੰ ਮੁੱਖ ਏਜੰਡੇ 'ਤੇ ਰੱਖਿਆ ਗਿਆ ਹੈ | ਗੱਲਬਾਤ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਪ੍ਰੀਤ ਜੈਨ ਅਤੇ ਮੀਤ ਪ੍ਰਧਾਨ ਕਿ੍ਸ਼ਨ ਲਾਲ ਵਿੱਕੀ ਨੇ ਕਿਹਾ ਕਿ ਅਸੀਂ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ-ਨਾਲ ਸ਼ਹਿਰ ਦਾ ਵਿਕਾਸ ਚਾਹੁੰਦੇ ਹਾਂ, ਸ਼ਹਿਰ ਵਾਸੀਆਂ ਨੇ ਸਾਨੂੰ ਇਸ ਕਾਰਜ ਲਈ ਹੀ ਚੁਣਿਆ ਹੈ | ਦੂਜੀ ਬੈਠਕ ਇਸ ਰਿਕੋਜੇਸ਼ਨ ਮੀਟਿੰਗ ਤੋਂ ਤੁਰੰਤ ਬਾਅਦ ਹੋਵੇਗੀ ਜਿਸ ਵਿਚ 27.38 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਾਵੇਗਾ | ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਕੂੜੇ ਦੇ ਢੇਰਾਂ ਦੀ ਹੈ | ਇਸ ਤੋਂ ਇਲਾਵਾ ਸੀਵਰੇਜ ਨਿਕਾਸੀ ਦਾ ਨਾਕਾਮ ਹੋ ਚੁੱਕਾ ਪ੍ਰਬੰਧ, ਟੁੱਟੀਆਂ ਸੜਕਾਂ, ਸਟਰੀਟ ਲਾਈਟਾਂ ਦੀ ਮਾੜੀ ਹਾਲਤ ਸ਼ਹਿਰ ਦੀਆਂ ਉੱਭਰ ਰਹੀਆਂ ਸਮੱਸਿਆਵਾਂ ਹਨ | ਕਈ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਕਮੇਟੀ ਨੂੰ ਫ਼ੰਡਾਂ ਦੀ ਕਮੀ ਹੈ ਤਾਂ ਲੋਕਾਂ ਵੱਲ ਖੜ੍ਹਾ ਕਰੋੜਾਂ ਰੁਪਈਆਂ ਹਾਊਸ ਟੈਕਸ ਦਾ ਭਰਾਇਆ ਜਾਵੇ ਅਤੇ ਜੋ ਪ੍ਰੋਪਰਟੀ ਟੈਕਸ ਦੇ ਘੇਰੇ ਵਿਚ ਆਉਂਦੇ ਹਨ, ਸਭ ਤੋਂ ਪ੍ਰੋਪਰਟੀ ਟੈਕਸ ਭਰਵਾਇਆ ਜਾਵੇ | ਉੱਧਰ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਦਾ ਕਹਿਣਾ ਕਿ ਉਹ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਨਾਲ-ਨਾਲ ਵਿਕਾਸ ਲਈ ਵਚਨਬੱਧ ਹਨ, ਇਸ ਲਈ ਉਹ ਦਿਨ ਰਾਤ ਇੱਕ ਕਰ ਰਹੇ ਹਨ | ਸੜਕਾਂ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ | ਸਟਰੀਟ ਲਾਈਟਾਂ ਦਾ ਕੰਮ ਚੱਲ ਰਿਹਾ ਹੈ, ਉਨ੍ਹਾਂ ਦੀ ਸੋਚ ਸੰਗਰੂਰ ਨੂੰ ਮਾਡਲ ਸ਼ਹਿਰ ਬਣਾਉਣ ਦੀ ਹੈ |
Ad Position 22
No active advertisement
ਪਿਛਲੀ ਖ਼ਬਰ ਰੁਜ਼ਗਾਰ ਦੇ ਪੱਕੇ ਹੱਲ ਲਈ ਠੇਕਾ ਮੁਲਾਜ਼ਮਾਂ ਨੇ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੰਗਰੂਰ ਦੀ ਮਹਿਕ ਗੁਪਤਾ ਨੇ ਪਾਸ ਕੀਤੀ ਹਿਮਾਚਲ ਜੁਡੀਸ਼ਲ ਪ੍ਰੀਖਿਆ
Ad Position 24