28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸੰਗਰੂਰ ਦੀ ਮਹਿਕ ਗੁਪਤਾ ਨੇ ਪਾਸ ਕੀਤੀ ਹਿਮਾਚਲ ਜੁਡੀਸ਼ਲ ਪ੍ਰੀਖਿਆ

Ad Position 21
No active advertisement
ਅਜੀਤ ਡੈਸਕ 29-09-2025
ਸੰਗਰੂਰ, 28 ਸਤੰਬਰ (ਧੀਰਜ ਪਸ਼ੌਰੀਆ) - ਸੰਗਰੂਰ ਦੀ ਮਹਿਕ ਗੁਪਤਾ ਪੁੱਤਰੀ ਰਾਮ ਨਾਥ ਅਤੇ ਰੀਟਾ ਗਰਗ ਨੇ ਹਿਮਾਚਲ ਜੁਡੀਸ਼ਲ ਪ੍ਰੀਖਿਆ ਚੌਥੇ ਰੈਂਕ ਵਿਚ ਪਾਸ ਕਰ ਕੇ ਆਪਣੇ ਮਾਪਿਆ ਅਤੇ ਸੰਗਰੂਰ ਦਾ ਨਾਂਅ ਰੌਸ਼ਨ ਕੀਤਾ ਹੈ | ਹਿਮਾਚਲ ਵਿੱਚ ਜੱਜ ਬਣਨ ਜਾ ਰਹੀ ਮਹਿਕ ਗੁਪਤਾ ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਸਖਤ ਮਿਹਨਤ ਅਤੇ ਪਰਿਵਾਰ ਵਲੋਂ ਦਿੱਤੀ ਹੱਲਾਸ਼ੇਰੀ ਸਦਕਾ ਉਹ ਇਹ ਪ੍ਰੀਖਿਆ ਪਾਸ ਕਰਨ ਵਿਚ ਸਫ਼ਲ ਹੋਈ ਹੈ | ਲਾਅ ਫਾੳਾੂਡੇਸ਼ਨ ਸਕੂਲ ਸੰਗਰੂਰ ਤੋਂ ਦਸਵੀਂ ਤੇ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਮਹਿਕ ਨੇ ਕਾਨੂੰਨ ਦੀ ਵਿੱਦਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਹੈ | ਜ਼ਿਕਰਯੋਗ ਹੈ ਕਿ ਮਹਿਕ ਗੁਪਤਾ ਦੇ ਤਾਇਆ ਸ੍ਰੀ ਚੌਖਾ ਰਾਮ ਆਈ.ਏ.ਐਸ. ਸੈਕਟਰੀ ਟੂ ਦਿੱਲੀ ਗੌਰਮਿੰਟ ਸੇਵਾ ਮੁਕਤ ਹੋਏ ਹਨ | ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਕੈਬਿਨਟ ਮੰਤਰੀ ਵਿਜੈਇੰਦਰ ਸਿੰਗਲਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਭਾਜਪਾ ਦੇ ਸੂਬਾਈ ਆਗੂ ਅਰਵਿੰਦ ਖੰਨਾ ਸਾਬਕਾ ਵਿਧਾਇਕ, ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਗਰਗ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਸਭਾ ਦੇ ਸਾਬਕਾ ਪ੍ਰਧਾਨ ਵਿਜੈ ਗੁਪਤਾ, ਭੱਠਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ, ਭਾਜਪਾ ਆਗੂ ਸਰਜੀਵਨ ਜਿੰਦਲ, ਇਤਿਹਾਸਕਾਰ ਰਾਜੀਵ ਜਿੰਦਲ, ਕੇਵਲ ਗੁਪਤਾ ਆੜ੍ਹਤੀਆ, ਕਮਲ ਮਿੱਤਲ ਆੜ੍ਹਤੀਆ, ਵਿਜੇ ਜੈਨ ਆੜ੍ਹਤੀਆਂ, ਪ੍ਰਦੀਪ ਸਿੰਗਲਾ ਆੜ੍ਹਤੀਆਂ, ਨਰੇਸ਼ ਵਿੱਕੀ ਆੜ੍ਹਤੀਆਂ, ਮਨੋਜ ਗਰਗ ਆੜ੍ਹਤੀਆਂ, ਹਰਿੰਦਰ ਬਾਵਾ ਆੜ੍ਹਤੀਆ, ਧਰਮਿੰਦਰ ਤਿਵਾੜੀ ਅਤੇ ਹੋਰਨਾਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਸੰਗਰੂਰ ਦੀਆਂ ਅੱਜ ਹੋਣਗੀਆਂ ਦੋ ਬੈਠਕਾਂ ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੇ ਕਿਸਾਨ ਅੰਮਿ੍ਤਪਾਲ ਸਿੰਘ ਦਾ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨ
Ad Position 24