28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਮਾਤਾ ਕੁਸ਼ੱਲਿਆ ਦੇਵੀ ਦੀ ਗਿਆਰ੍ਹਵੀਂ ਬਰਸੀ ਮੌਕੇ ਲਗਾਇਆ ਖ਼ੂਨਦਾਨ ਅਤੇ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 29-09-2025
ਲਹਿਰਾਗਾਗਾ, 28 ਸਤੰਬਰ (ਮਦਨ ਸ਼ਰਮਾ) - ਗਰੀਬ ਪਰਿਵਾਰ ਫ਼ੰਡ ਲਹਿਰਾਗਾਗਾ, ਡੇਰਾ ਸੰਤ ਬਾਬਾ ਬੱਲੂ ਦਾਸ ਹਰਿਆਊ ਅਤੇ ਉਕਾਬ ਫੈਡਰੇਸ਼ਨ ਲਹਿਰਾਗਾਗਾ ਵਲੋਂ 'ਅਜੀਤ' ਦੇ ਪੱਤਰਕਾਰ ਅਸ਼ੋਕ ਗਰਗ ਤੇ ਜੀਵਨ ਕੁਮਾਰ ਸੀਟੂ ਦੀ ਮਾਤਾ ਕੁਸ਼ੱਲਿਆ ਦੇਵੀ ਦੀ ਗਿਆਰ੍ਹਵੀਂ ਬਰਸੀ 'ਤੇ ਛੇਵਾਂ ਵਿਸ਼ਾਲ ਖ਼ੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ ਜੀ.ਪੀ.ਐਫ ਧਰਮਸ਼ਾਲਾ ਲਹਿਰਾਗਾਗਾ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕੀਤਾ | ਕੈਂਪ ਵਿਚ ਅਗਰਵਾਲ ਸਭਾ ਯੂਥ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਗੋਇਲ, ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਕਾਂਤਾ ਗੋਇਲ, ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਜੀਵਨ ਕੁਮਾਰ ਰੱਬੜ, ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਪਿ੍ੰਸ ਗਰਗ, ਉਕਾਬ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਵਿਕਾਸ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਕੈਂਪ ਵਿਚ ਸਿਵਲ ਹਸਪਤਾਲ ਸੰਗਰੂਰ ਦੀ ਬਲੱਡ ਬੈਂਕ ਟੀਮ ਨੇ ਡਾ. ਜਸ਼ਨ ਦੀ ਅਗਵਾਈ ਹੇਠ 72 ਖ਼ੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ | ਇਸ ਤੋਂ ਇਲਾਵਾ ਚਮੜੀ ਰੋਗਾ ਦੇ ਮਾਹਿਰ ਡਾ.ਪਾਹੁਲਪ੍ਰੀਤ ਵੱਲੋਂ 50 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਖ਼ੂਨਦਾਨ ਹੀ ਸਭ ਤੋਂ ਉੱਤਮ ਦਾਨ ਹੈ, ਜੋ ਜੀਵਨ ਅਤੇ ਮੌਤ ਦੀ ਲੜਾਈ ਲੜ ਰਹੇ ਵਿਅਕਤੀ ਦੀ ਜਾਨ ਬਚਾ ਸਕਦਾ ਹੈ | ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਇਸ ਕੈਂਪ 'ਚ ਇਕੱਤਰ ਕੀਤਾ ਗਿਆ ਖ਼ੂਨ ਸਰਕਾਰੀ ਹਸਪਤਾਲ ਸੰਗਰੂਰ 'ਚ ਇਲਾਜ ਲਈ ਆਉਂਦੇ ਲੋੜਵੰਦ ਲੋਕਾਂ ਨੂੰ ਦਿੱਤਾ ਗਿਆ ਹੈ | ਉਨ੍ਹਾਂ ਮਰਹੂਮ ਮਾਤਾ ਕੁਸ਼ੱਲਿਆ ਦੇਵੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਤਾ ਦੀ ਯਾਦ ਵਿਚ ਖ਼ੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਉਣਾ ਪਰਿਵਾਰ ਦਾ ਚੰਗਾ ਉਪਰਾਲਾ ਹੈ | ਇਸ ਕੈਂਪ ਨੂੰ ਲਗਾਉਣ ਵਿਚ ਅਰਿਹੰਤ ਜਿਊਲਰਜ਼ ਲਹਿਰਾਗਾਗਾ ਦੇ ਪੁਨੀਤ ਜੈਨ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੌਕੇ ਸੀਬਾ ਸਕੂਲ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਸਨਮੀਕ ਸਿੰਘ ਹੈਨਰੀ, ਸ਼ੋ੍ਰਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਭਾਜਪਾ ਦੇ ਸੀਨੀਅਰ ਆਗੂ ਸਤਪਾਲ ਸਿੰਗਲਾ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਲਹਿਰਾਗਾਗਾ ਤੇ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ, ਉਕਾਬ ਫੈਡਰੇਸ਼ਨ ਲਹਿਰਾਗਾਗਾ ਦੇ ਪ੍ਰਧਾਨ ਨੱਥੂ ਰਾਮ, ਉਦਯੋਗਪਤੀ ਸੰਜੈ ਸਿੰਗਲਾ, ਕੇ ਸੀ ਟੀ ਕਾਲਜ ਫਤਹਿਗੜ੍ਹ ਦੇ ਜਸਵੰਤ ਸਿੰਘ ਵੜੈਚ,ਜੀਵਨ ਕੁਮਾਰ ਕਾਲਾ ਹਰਿਆਊ ਵਾਲੇ, ਐਡਵੋਕੇਟ ਗਗਨਦੀਪ ਬਾਂਸਲ, ਸੁਰੇਸ਼ ਠੇਕੇਦਾਰ, ਸੁਰਿੰਦਰ ਡਿਸਕੋ, ਭਾਜਪਾ ਕੌਂਸਲਰ ਸੰਦੀਪ ਦੀਪੂ, ਆਸ਼ੂ ਜ਼ਿੰਦਲ ਡੇਅਰੀ ਵਾਲੇ, ਕੌਂਸਲਰ ਰਜਨੀਸ਼ ਗੁਪਤਾ, ਧਰਮਜੀਤ ਸਿੰਘ ਸੰਗਤਪੁਰਾ, ਜਸਵੰਤ ਸਿੰਘ ਵੜੈਚ, ਡਾ. ਸੰਜੈ ਗਰਗ, ਹਨੂਮਾਨ ਮੰਦਿਰ ਕਮੇਟੀ ਦੇ ਪ੍ਰਧਾਨ ਸੰਜੇ ਸਿੰਗਲਾ, ਅਰੁਨ ਸਿੰਗਲਾ ਜਗਦੀਸ਼ ਰਾਏ ਠੇਕੇਦਾਰ, ਵਿੱਕੀ ਅਲੀਸ਼ੇਰ, ਅਕੈਡਮਿਕ ਹਾਈਟਸ ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ, ਗੁਰਮੀਤ ਸਿੰਘ ਖਾਈ, ਅਗਰਵਾਲ ਸਭਾ ਦੇ ਪ੍ਰਧਾਨ ਸੀਸ਼ਪਾਲ ਗਰਗ, ਆੜ੍ਹਤੀ ਆਗੂ ਸੰਜੀਵ ਸਿੰਗਲਾ, ਸਮਾਜ ਸੇਵਕ ਜਸ ਪੇਂਟਰ, ਗਰੀਬ ਪਰਿਵਾਰ ਫ਼ੰਡ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਪ੍ਰਧਾਨ ਛੱਜੂ ਸਿੰਘ ਕਾਲਬੰਜਾਰਾ, ਗੁਰਮੀਤ ਸਿੰਘ ਖਾਈ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਗਾਗਾ, ਆਪ ਆਗੂ ਗੁਰਪਿਆਰ ਸਿੰਘ ਕਾਲਬੰਜਾਰਾ, ਸਤੀਸ਼ ਗੋਇਲ ਡੇਅਰੀ ਵਾਲੇ, ਬੇਸਹਾਰਾ ਜੀਵ ਜੰਤੂ ਵੈਲਫੇਅਰ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ, ਅਮਰੀਕ ਗੁਰਨੇ, ਤਰਸੇਮ ਚੰਦ ਖੱਦਰ ਭੰਡਾਰ ਵਾਲੇ, ਲਹਿਲ ਖੁਰਦ ਦੇ ਸਰਪੰਚ ਜਗਜੀਵਨ ਸਿੰਘ, ਨਰਾਤਾ ਰਾਮ ਫਤਿਹਗੜ੍ਹ, ਰਣਦੀਪ ਸਿੰਘ ਸੰਗਤਪੁਰਾ, ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ, ਸਿਟੀ ਇੰਚਾਰਜ਼ ਗੁਰਦੇਵ ਸਿੰਘ, ਪਿੰਡ ਰਾਮਗੜ੍ਹ ਦੇ ਸਰਪੰਚ ਮਨਦੀਪ ਮੋਨਾ ਵੀ ਮੋਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬੀ 'ਮਿਸ਼ਨ ਚੜ੍ਹਦੀ ਕਲਾ' ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ - ਚੇਅਰਮੈਨ ਢਿੱਲੋਂ <br/>
Ad Position 24