ਕੁੱਪ ਕਲਾਂ, 28 ਸਤੰਬਰ (ਸੁਖਜਿੰਦਰ ਸਿੰਘ ਝੱਲ)-ਮਦਰਸਾ ਅਰਬੀਆ ਇੰਮਦਾਦੁਲ ਉਲੂਮ ਪਿੰਡ ਅਕਬਰਪੁਰਾ ਛੰਨਾ ਵਿਖੇ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਾਬਕਾ ਸਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ ਨੇ ਕੀਤਾ | ਕੈਂਪ ਦੀ ਦੇਖ ਰੇਖ ਕਰ ਰਹੇ ਰਿਆਜ਼ ਖਾਂ ਪ੍ਰਧਾਨ, ਸਰਪੰਚ ਹਰਜੀਤ ਸਿੰਘ ਬਿੱਟੂ, ਮਾਸਟਰ ਕਮੀਕਰ ਸਿੰਘ, ਨਿਸਾਰ ਅਹਿਮਦ ਛੰਨਾ ਨੇ ਕਿਹਾ ਕਿ ਲੋਕ ਭਲਾਈ ਵਾਸਤੇ ਆਯੁਰਵੈਦਿਕ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ, ਜਿਸ ਨਾਲ ਸਮਾਜ ਦੇ ਹੇਠਲੇ ਵਰਗ ਨੂੰ ਸਿਹਤ ਸਹੂਲਤਾਂ ਮਿਲਣ ਵਿਚ ਆਸਾਨੀ ਹੁੰਦੀ ਹੈ | ਡਾਕਟਰ ਮੁਹੰਮਦ ਅਕਮਲ ਨੇ ਦੱਸਿਆ ਕਿ ਲਗਭਗ 200 ਮਰੀਜ਼ਾਂ ਨੇ ਕੈਂਪ ਵਿਚ ਸਿਹਤ ਜਾਂਚ ਕਰਵਾਉਂਦਿਆਂ ਦਵਾਈਆਂ ਦਾ ਲਾਭ ਲਿਆ | ਡਾਕਟਰ ਮਲਕੀਤ ਸਿੰਘ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਸੰਗਰੂਰ ਨੇ ਇਸ ਟੀਮ ਦੀ ਅਗਵਾਈ ਕੀਤੀ ਹੈ ਅਤੇ ਦੇਖ ਰੇਖ ਸੁਪਰਡੈਂਟ ਰਜਿੰਦਰ ਸਿੰਘ ਨੇ ਕੀਤੀ | ਇਸ ਕੈਂਪ ਵਿਚ ਓ.ਪੀ.ਡੀ. ਦੀ ਡਿਊਟੀ ਡਾਕਟਰ ਫਰਾਹ, ਡਾਕਟਰ ਗ਼ਜਾਲਾ ਕਾਦਰੀ ਨੇ ਨਿਭਾਈ | ਫਾਰਮਾਸਿਸਟ ਰਾਜਵਿੰਦਰ ਸਿੰਘ ਅਤੇ ਸੁਖਦੀਪ ਸਿੰਘ ਨੇ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ | ਇਸ ਕੈਂਪ ਵਿਚ ਗ੍ਰਾਮ ਪੰਚਾਇਤ ਮੈਂਬਰ ਮਨਦੀਪ ਸਿੰਘ, ਸਰਪ੍ਰੀਤ ਸਿੰਘ, ਹਰਪਾਲ ਸਿੰਘ, ਸਵਰਨ ਸਿੰਘ, ਕੁਲਦੀਪ ਸਿੰਘ, ਬੀਬੀ ਕੁਲਵੰਤ ਕੌਰ ਮੌਜੂਦ ਰਹੇ ਅਤੇ ਮੈਡਮ ਰਵੀਨਾ, ਮੈਡਮ ਕਮਲਜੀਤ ਕੌਰ, ਰਾਈਵਾ ਆਦਿ ਨੇ ਸ਼ਿਰਕਤ ਕੀਤੀ |