ਜਖੇਪਲ, 28 ਸਤੰਬਰ (ਮੇਜਰ ਸਿੰਘ ਸਿੱਧੂ) - ਹੜ੍ਹਾਂ ਅਤੇ ਬਰਸਾਤਾਂ ਦੇ ਮੌਸਮ ਵਿੱਚ ਫੈਲ ਰਹੀਆਂ ਬਿਮਾਰੀਆਂ ਤੇ ਡੇਂਗੂ ਦੇ ਪ੍ਰਕੋਪ ਨੂੰ ਦੇਖਦੇ ਹੋਏ ਰਾਹਤ ਫਾਊਾਡੇਸ਼ਨ, ਸ਼ਹੀਦ ਊਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਅਤੇ ਨੀਲਕੰਠ ਮਲਟੀਸ਼ਪੈਸ਼ਲਟੀ ਹਸਪਤਾਲ ਜਾਖ਼ਲ ਰੋਡ ਸੁਨਾਮ ਦੇ ਸਹਿਯੋਗ ਨਾਲ ਹਰਵਿੰਦਰ ਸਿੰਘ ਰਿਸ਼ੀ ਸਤੌਜ ਤੇ ਗੁਰਸੇਵਕ ਸਿੰਘ ਬਿਗੜਵਾਲ ਵਲੋਂ ਬਾਬਾ ਕਰਤਾਰ ਦਾਸ ਗੁਰੂ ਘਰ ਜਖੇਪਲਬਾਸ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਵਿੱਚ ਡਾ. ਸਾਹਿਬ ਸਿੰਘ, ਰਮਨਦੀਪ ਕੌਰ, ਦਿਲਪ੍ਰੀਤ ਕੌਰ, ਅੰਜਲੀ ਆਦਿ ਡਾ. ਸਹਿਬਾਨਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਲਗਭਗ 200 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਸਰਪੰਚ ਜਸਪਾਲ ਸਿੰਘ ਕਾਲਾ, ਆਪ ਆਗੂ ਚਮਕੌਰ ਸਿੰਘ ਕੌਰਾ, ਪ੍ਰਧਾਨ ਤੇ ਸੀਨੀਅਰ ਆਗੂ ਲੱਖਾ ਸਿੰਘ ਦਿਆਲ ਕਾ, ਪੰਚ ਮੱਖਣ ਸਿੰਘ, ਪਵਨ ਸ਼ਰਮਾ, ਤਰਲੋਚਨ ਸਿੰਘ, ਰਾਜਵਿੰਦਰ ਸਿੰਘ ਵਿਰਕ, ਹੰਸਾ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ ਆਦਿ ਸਾਰੇ ਪੰਚ, ਗੁਰਦੁਆਰਾ ਪ੍ਰਧਾਨ ਲਾਲ ਸਿੰਘ, ਹੈਪੀ ਮੰਡੇਰ, ਦੀਪੀ, ਤਰਨਜੀਤ ਸਿੰਘ ਧੀਰਾ, ਪਾਲਾ ਸਿੰਘ ਸੂਬੇਦਾਰ ਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਰੀਜ਼ ਤੇ ਮੋਹਤਵਰ ਵਿਅਕਤੀ ਹਾਜ਼ਰ ਸਨ |