ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਧਾਲੀਵਾਲ, ਭੁੱਲਰ) - ਸ੍ਰੀ ਨੀਲਕੰਠ ਰਾਮ ਮੰਦਰ ਸ੍ਰੀ ਸੀਤਾਸਰ ਧਾਮ ਵਿਖੇ ਹਰ ਸ਼ਨੀਵਾਰ ਨੂੰ ਚੱਲ ਰਹੀ ਸ੍ਰੀ 108 ਰਮਾਇਣ ਦੇ ਪਾਠਾਂ ਦੀ ਲੜੀ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ ਦੇ ਪਰਿਵਾਰ ਵਲੋਂ ਆਪਣੇ ਮਾਤਾ ਪਿਤਾ ਸਵਰਗੀ ਸ਼੍ਰੀ ਜਗਦੀਸ਼ ਜੈਨ ਅਤੇ ਮਾਤਾ ਸਵਰਗੀ ਸ਼੍ਰੀ ਮਤੀ ਸ਼ਕੁੰਤਲਾ ਜੈਨ ਦੀ ਯਾਦ ਨੂੰ ਸਮਰਪਿਤ ਸ੍ਰੀ ਰਮਾਇਣ ਦਾ ਪਾਠ ਕਰਵਾਇਆ ਗਿਆ | ਇਸ ਸਮੇਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਸ਼ਿਰਕਤ ਕੀਤੀ | ਸ੍ਰੀ ਅਰੋੜਾ ਨੇ ਕਿਹਾ ਕਿ ਇਹ ਉਹ ਪਵਿੱਤਰ ਤੀਰਥ ਸਥਾਨ ਹੈ ਜਿੱਥੇ ਮਾਤਾ ਸੀਤਾ ਜੀ ਆਪਣੇ ਦੂਸਰੇ ਬਨਵਾਸ ਦੌਰਾਨ ਭਗਵਾਨ ਮਹਾਂਰਿਸ਼ੀ ਸ੍ਰੀ ਵਾਲਮੀਕਿ ਨਾਲ ਆਏ ਸਨ ਅਤੇ ਆਪਣੇ ਕੇਸ ਇਸ ਪਵਿੱਤਰ ਸਰੋਵਰ ਵਿਚ ਧੋਤੇ ਸਨ | ਜਤਿੰਦਰ ਜੈਨ ਵਲੋਂ ਇਸ ਮੌਕੇ ਪਹੁੰਚੇ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਮੰਦਰ ਕਮੇਟੀ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |