ਸੰਦੌੜ, 28 ਸਤੰਬਰ (ਗੁਰਪ੍ਰੀਤ ਸਿੰਘ ਚੀਮਾ) - ਆਈ. ਟੀ. ਆਈ. ਦੇ ਐਲਾਨੇ ਗਏ ਨਤੀਜੇ ਵਿਚ ਪਿੰਡ ਆਹਨਖੇੜੀ ਦੇ ਦੋ ਸਕੇ ਭਰਾਵਾਂ ਨੇ ਆਪਣੀ ਵਿੱਦਿਅਕ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ | ਇਹ ਦੋਵੇਂ ਵਿਦਿਆਰਥੀ ਸ਼ਹੀਦ ਭਾਈ ਮਨੀ ਸਿੰਘ ਆਈ.ਟੀ.ਆਈ ਖ਼ੁਰਦ ਦੇ ਵਿਦਿਆਰਥੀ ਹਨ | ਸੰਸਥਾ ਦੇ ਚੇਅਰਮੈਨ ਸਿਮਰਜੀਤ ਸਿੰਘ ਰਾਣੂ ਨੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਆਈ.ਟੀ.ਆਈ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ | ਇਲੈਕਟ੍ਰੀਸ਼ਨ ਵਿਸ਼ੇ 'ਚੋਂ ਸੰਦੀਪ ਸਿੰਘ ਪਿੰਡ ਆਹਨਖੇੜੀ ਨੇ 600 'ਚੋਂ 595 ਅੰਕ ਲੈ ਕੇ ਪਹਿਲਾ ਸਥਾਨ, ਗਗਨਦੀਪ ਸਿੰਘ ਪਿੰਡ ਆਹਨਖੇੜੀ ਨੇ 600 'ਚੋਂ 594 ਅੰਕ ਲੈ ਕੇ ਦੂਜਾ ਸਥਾਨ ਅਤੇ ਇੰਦਰਪ੍ਰੀਤ ਸਿੰਘ ਪਿੰਡ ਦੁਲਮਾਂ ਕਲਾਂ ਨੇ 600 'ਚੋਂ 587 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਪਲੰਬਰ ਦੇ ਨਤੀਜੇ 'ਚੋਂ ਜਸਮੀਤ ਕੁਮਾਰ ਸ਼ਰਮਾ ਪਿੰਡ ਫਤਿਹਗੜ੍ਹ ਪੰਜਗਰਾਈਆਂ ਨੇ 548 ਅੰਕ ਲੈ ਕੇ ਪਹਿਲਾ ਸਥਾਨ ਤੇ ਰਾਜਵੀਰ ਸਿੰਘ ਪਿੰਡ ਕਟਾਹਰੀ ਨੇ 531 ਅੰਕ ਲੈ ਕੇ ਦੂਜਾ ਸਥਾਨ ਤੇ ਹਰਸਦੀਪ ਸਿੰਘ ਪਿੰਡ ਖ਼ੁਰਦ ਨੇ 522 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਵੈਲਡਰ ਟਰੇਡ 'ਚੋਂ ਮਨਵੀਰ ਸਿੰਘ ਪਿੰਡ ਕੁਤਬਾ ਨੇ 558 ਅੰਕ ਲੈ ਕੇ ਪਹਿਲਾ ਸਥਾਨ, ਪ੍ਰਭਦੀਪ ਸਿੰਘ ਪਿੰਡ ਮਾਣਕੀ ਨੇ 531 ਅੰਕ ਲੈ ਕੇ ਦੂਜਾ ਸਥਾਨ ਤੇ ਜਸਕਰਨ ਸਿੰਘ ਪਿੰਡ ਝਨੇਰ ਨੇ 521 ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ | ਸੰਸਥਾ ਦੇ ਚੇਅਰਮੈਨ ਸਿਮਰਜੀਤ ਸਿੰਘ ਰਾਣੂ ਨੇ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਲਈ ਸਮੁੱਚਾ ਸਟਾਫ਼ ਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ | ਇਸ ਮੌਕੇ ਸਿਮਰਜੀਤ ਸਿੰਘ ਰਾਣੂੰ, ਇੰਦਰਜੀਤ ਸਿੰਘ ਖੰਡਲ, ਬਾਰਾ ਸਿੰਘ ਰਾਣੂੰ, ਮੈਡਮ ਪਰਮਿੰਦਰ ਕੌਰ ਸੋਹੀ, ਪਿ੍ੰਸੀਪਲ ਹਰਭਜਨ ਸਿੰਘ ਜਗਦਿਓ, ਇੰਸਟ੍ਹਕਟਰ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਅਮਨਚੈਨ ਕੌਰ ਨੇ ਅੱਵਲ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ |