ਚੀਮਾ ਮੰਡੀ, 28 ਸਤੰਬਰ (ਜਗਰਾਜ ਮਾਨ) - ਇਲਾਕੇ ਦੀ ਨਾਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ ਦੇ ਕੈਂਪਸ ਵਿਚ ਸ੍ਰੀ ਮੋਹਨ ਲਾਲ ਗੋਇਲ ਦੀ 10ਵੀਂ ਬਰਸੀ ਦੇ ਮੌਕੇ ਸਕੂਲ ਵਿਚ ਸਵੇਰ ਦੀ ਵਿਸ਼ੇਸ਼ ਸਭਾ ਕਰਵਾਈ ਗਈ ਜਿਸ ਵਿਚ ਪਿ੍ੰਸੀਪਲ ਡਾ. ਵਿਕਾਸ ਸੂਦ ਨੇ ਸ੍ਰੀ ਮੋਹਨ ਲਾਲ ਗੋਇਲ ਦੇ ਜੀਵਨ ਉੱਪਰ ਚਾਨਣਾ ਪਾਇਆ | ਸ੍ਰੀ ਗੋਇਲ ਦੀ ਯਾਦ ਵਿਚ ਸਕੂਲ ਵਿਖੇ ਪਾਠ ਕਰਵਾਇਆ ਗਿਆ | ਇਸ ਉਪਰੰਤ ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਸਮੂਹ ਮੈਨੇਜਮੈਂਟ ਮੈਂਬਰਾਂ, ਅਧਿਆਪਕਾਂ ਅਤੇ ਨੰਨ੍ਹੇ ਮੁੰਨੇ ਬੱਚਿਆਂ ਵਲੋਂ ਸ੍ਰੀ ਮੋਹਨ ਲਾਲ ਗੋਇਲ ਦੀ ਯਾਦ ਵਿਚ ਬੂਟੇ ਵੀ ਲਗਾਏ ਗਏ | ਇਸ ਮੌਕੇ 'ਤੇ ਸਕੂਲ ਮੈਨੇਜਮੈਂਟ ਮੈਂਬਰ ਰਜਿੰਦਰ ਕੁਮਾਰ, ਹੈਪੀ ਕੁਮਾਰ, ਨਵੀਨ ਗੋਇਲ, ਸੋਨੀਆ ਰਾਣੀ, ਮਧੂ ਰਾਣੀ, ਪਿ੍ੰਸੀਪਲ ਡਾ. ਵਿਕਾਸ ਸੂਦ ਅਤੇ ਸਟਾਫ਼ ਮੌਜੂਦ ਸਨ |