29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਹੌਲੀ ਪਰ ਬਾਸਮਤੀ ਦੀ ਆਮਦ 'ਚ ਤੇਜ਼ੀ

Ad Position 21
No active advertisement
ਅਜੀਤ ਡੈਸਕ 29-09-2025
ਸੰਗਰੂਰ, 28 ਸਤੰਬਰ (ਧੀਰਜ ਪਸੋਰੀਆ) - ਜ਼ਿਲ੍ਹਾ ਸੰਗਰੂਰ ਜਿੱਥੇ ਕਰੀਬ 2,40,800 ਹੈਕਟੇਅਰ ਰਕਬੇ ਵਿਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕੀਤੀ ਗਈ ਹੈ ਦੀਆਂ ਮੰਡੀਆਂ ਵਿਚ ਬਾਸਮਤੀ ਦੀ ਆਮਦ ਤੇਜ਼ੀ ਨਾਲ ਹੋ ਰਹੀ ਹੈ, ਉੱਥੇ ਝੋਨੇ ਦੀ ਆਮਦ ਫਿਲਹਾਲ ਹੌਲੀ ਚੱਲ ਰਹੀ ਹੈ | ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕੱਲ੍ਹ ਸ਼ਾਮ ਤੱਕ 12030 ਮੀਟਰਕ ਟਨ ਬਾਸਮਤੀ ਦੀ ਆਮਦ ਹੋਈ ਹੈ ਜਿਸ ਦਾ ਭਾਅ 3200 ਰੁਪਏ ਪ੍ਰਤੀ ਕੁਇੰਟਲ ਦੇ ਆਸਪਾਸ ਚੱਲ ਰਿਹਾ ਹੈ | ਗੱਲ ਝੋਨੇ ਦੀ ਆਮਦ ਦੀ ਕਰੀਏ ਤਾਂ ਕੱਲ੍ਹ ਸਾਮ ਤੱਕ ਸਿਰਫ਼ 620 ਮੀਟਰਕ ਟਨ ਆਮਦ ਹੀ ਹੋਈ ਹੈ ਜਿਸ ਨੂੰ ਪਨਗਰੇਨ ਅਤੇ ਪਨਸਪ ਵਲੋਂ ਖ਼ਰੀਦਿਆ ਗਿਆ ਹੈ | ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਲੋੜੀਦੇ ਪ੍ਰਬੰਧ ਮੁਕੰਮਲ ਹਨ |
Ad Position 22
No active advertisement
ਪਿਛਲੀ ਖ਼ਬਰ ਐਮ.ਐਲ.ਜੀ ਸਕੂਲ ਵੱਲੋਂ ਮਦਨ ਲਾਲ ਗੋਇਲ ਦੀ ਯਾਦ ਵਿਚ ਸਮਾਗਮ <br/> ਅਗਲੀ ਖ਼ਬਰ ਭਗਵਾਨ ਸ੍ਰੀ ਰਾਮ ਚੰਦਰ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ - ਐਸ.ਐਚ.ਓ. ਸੌਰਭ ਸੱਭਰਵਾਲ
Ad Position 24