ਮੂਣਕ, 28 ਸਤੰਬਰ (ਵਰਿੰਦਰ ਭਾਰਦਵਾਜ) - ਸ੍ਰੀ ਸਨਾਤਨ ਧਰਮ ਰਾਮ ਨਾਟਕ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਰਾਮਲੀਲਾ ਦੀ ਸ਼ੁਰੂਆਤ ਭਗਵਾਨ ਸ੍ਰੀ ਰਾਮ ਚੰਦਰ ਦੀ ਪੂਜਾ ਕਰਨ ਉਪਰੰਤ ਸੌਰਭ ਸੱਭਰਵਾਲ ਐਸ.ਐਚ.ਓ ਮੂਣਕ ਅਤੇ ਨਗਰ ਪੰਚਾਇਤ ਦੀ ਪ੍ਰਧਾਨ ਸ਼੍ਰੀਮਤੀ ਸੁਮਨ ਰਾਣੀ ਵਲੋਂ ਪ੍ਰਧਾਨ ਜੋਨੀ ਅਰੋੜਾ ਵਲੋਂ ਰੀਬਨ ਕੱਟ ਕੇ ਕਰਵਾਈ ਗਈ, ਇਸ ਮੌਕੇ ਉਨ੍ਹਾਂ ਨਾਲ ਐਮਸੀ ਨਛੱਤਰ ਰਾਓ ਵੀ ਮੌਜੂਦ ਸਨ | ਮੁੱਖ ਮਹਿਮਾਨਾਂ ਵਲੋਂ ਸ੍ਰੀ ਸਨਾਤਨ ਧਰਮ ਰਾਮ ਨਾਟਕ ਕਲੱਬ ਦੀ ਕਮੇਟੀ ਤੇ ਪਾਤਰਾਂ ਨੂੰ ਵਧਾਈ ਦਿੰਦਿਆਂ ਅਮਨ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਰਾਮ ਨਾਟਕ ਕਲੱਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਸ੍ਰੀ ਸਨਾਤਨ ਧਰਮ ਰਾਮ ਨਾਟਕ ਕਲੱਬ ਤੇ ਦੇ ਪ੍ਰਧਾਨ ਪ੍ਰਦੀਪ ਰਾਓ, ਚੇਅਰਮੈਨ ਜੈਪਾਲ ਸੈਣੀ ਦੀ ਅਗਵਾਈ ਹੇਠ ਕਲਾਕਾਰਾਂ ਵਲੋਂ ਰਾਮ ਲੀਲਾ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ | ਡਾਇਰੈਕਟਰ ਸੰਜੇ ਸ਼ਰਮਾ, ਜਸਵੀਰ ਸਿੰਘ ਸੈਣੀ, ਡਾ. ਬੰਟੀ ਰਾਓ, ਨੰਬਰਦਾਰ ਬਲਕਾਰ ਸੈਣੀ, ਰਿੰਕੂ ਵਰਮਾ, ਸਟੇਜ ਸਕੱਤਰ ਬੱਬੂ ਸਰਮਾ, ਸੁਖਚੈਨ ਸੈਣੀ, ਐਡਵੋਕੇਟ ਵਿਕਾਸ ਕੁਮਾਰ, ਕਸ਼ਿਸ਼ ਅਰੋੜਾ ਕੱਕੀ, ਵੰਤੀ ਸੈਣੀ, ਰਾਮ ਲਾਲ ਸੈਣੀ, ਚੰਦਰਭਾਨ, ਮੁਕੇਸ਼ ਗਰਗ ਰਾਮ ਨਾਟਕ ਕਲੱਬ ਦੇ ਪਾਤਰ ਤੇ ਕਮੇਟੀ ਮੈਂਬਰ ਮੌਜੂਦ ਸਨ |