18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸੰਗਰੂਰ 'ਚ ਲੱਗੇ ਕੂੜੇ ਦੇ ਢੇਰਾਂ ਦੀ ਗੰਦਗੀ ਨਾਲ ਫੈਲ ਰਹੀਆਂ ਜਾਨਲੇਵਾ ਬਿਮਾਰੀਆਂ ਲਈ 'ਆਪ' ਤੇ ਕਾਂਗਰਸ ਦੀ ਸਿਆਸੀ ਸੈਟਿੰਗ ਜ਼ਿੰਮੇਵਾਰ-ਖੰਨਾ

Ad Position 21
No active advertisement
ਅਜੀਤ ਡੈਸਕ 03-11-2025
ਸੰਗਰੂਰ, 2 ਨਵੰਬਰ (ਦਮਨਜੀਤ ਸਿੰਘ)-ਸੰਗਰੂਰ ਵਿਚ ਡੇਂਗੂ ਅਤੇ ਚਿਕਨਗੁਨੀਆ ਸਣੇ ਹੋਰ ਭਿਆਨਕ ਬਿਮਾਰੀਆਂ ਨਾਲ ਲੋਕਾਂ ਦੀ ਵੱਡੇ ਪੱਧਰ ਉੱਤੇ ਹੋ ਰਹੀ ਮੌਤ ਅਤੇ ਸ਼ਹਿਰ ਦੀ ਸਾਫ਼ ਸਫ਼ਾਈ ਨੂੰ ਲੈ ਕੇ ਅੱਜ ਭਾਜਪਾ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਵੱਲੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਕਈ ਅਹਿਮ ਖ਼ੁਲਾਸੇ ਕਰਦਿਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਉੱਤੇ ਤਿੱਖੇ ਸਵਾਲ ਦਾਗੇ ਗਏ | ਖੰਨਾ ਨੇ ਕਿਹਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਸੰਗਰੂਰ ਵਿਚ ਹੋਈ ਸਿਆਸੀ ਸੈਟਿੰਗ ਕਾਰਨ ਸੰਗਰੂਰ ਬਿਮਾਰੀਆਂ ਦਾ ਗੜ ਬਣ ਗਿਆ ਹੈ ਅਤੇ ਲੋਕ ਨਰਕਮਈ ਜੀਵਨ ਬਤੀਤ ਕਰਨ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਾਫ਼ ਸਫ਼ਾਈ ਵਿਵਸਥਾ ਬਿਲਕੁਲ ਹੀ ਚੌਪਟ ਹੈ, ਹਰ ਪਾਸੇ ਕੂੜੇ ਦੇ ਵੱਡੇ ਵੱਡੇ ਪਹਾੜ ਬਣ ਗਏ ਹਨ, ਸ਼ਹਿਰ ਦੀ ਹਰ ਬਸਤੀ-ਮਹੱਲੇ-ਕਲੋਨੀ ਅਤੇ ਬਾਜ਼ਾਰਾਂ ਵਿਚ ਸੀਵਰੇਜ ਜਾਮ ਕਾਰਨ ਗੰਦਾ ਪਾਣੀ ਸੜਕਾਂ ਤੇ ਗਲੀਆਂ ਵਿਚ ਖੜਾ ਰਹਿੰਦਾ ਹੈ ਜਿਸ ਤੋਂ ਪੈਦਾ ਹੁੰਦੇ ਮੱਛਰਾਂ ਅਤੇ ਗੰਦਗੀ ਕਾਰਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਨੇ ਵੱਡੇ ਪੱਧਰ 'ਤੇ ਘੇਰ ਲਿਆ ਹੈ | ਸੰਗਰੂਰ ਦੇ ਹਰ ਘਰ ਵਿਚ ਕੋਈ ਨਾ ਕੋਈ ਮਰੀਜ਼ ਡੇਂਗੂ ਚਿਕਨਗੁਨੀਆ ਸਣੇ ਹੋਰ ਬਿਮਾਰੀਆਂ ਨਾਲ ਪੀੜਤ ਹੈ ਅਤੇ ਲੋਕ ਮਰ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਤ ਸੰਗਰੂਰ ਦਾ ਪ੍ਰਸ਼ਾਸਨ ਤੇ ਮਿੳਾੂਸੀਪਲ ਕਮੇਟੀ ਸਭ ਸੁੱਤੇ ਪਏ ਹਨ | ਖੰਨਾ ਨੇ ਕਿਹਾ ਕਿ ਬੀਤੇ ਦਿਨੀਂ ਸੀ.ਬੀ.ਆਈ. ਦੇ ਸਾਬਕਾ ਡੀ.ਐਸ.ਪੀ. ਦੀ ਮੌਤ ਸਮੇਂ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਜਿਵੇਂ ਸੰਸਕਾਰ ਲਈ ਗੰਦੇ ਪਾਣੀ ਵਿਚੋਂ ਦੀ ਲਜਾਇਆ ਗਿਆ ਉਸ ਨੇ ਪੂਰੇ ਦੇਸ਼ ਵਿਚ ਸੰਗਰੂਰ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਨਾਲ ਕਾਂਗਰਸ ਦੇ ਸਾਬਕਾ ਮੰਤਰੀ ਤੇ ਵਿਕਾਸ ਪੁਰਸ਼ ਦੇ ਵਿਨਾਸ਼ ਕਾਰਨ ਹੀ ਸੰਗਰੂਰ ਐਨੇ ਮਾੜੇ ਦੌਰ ਵਿਚੋਂ ਗੁਜਰ ਰਿਹਾ ਹੈ | ਅਰਵਿੰਦ ਖੰਨਾ ਨੇ ਕਿਹਾ ਕਿ ਸੰਗਰੂਰ ਦੇ ਲੋਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਕਾਸ ਪੁਰਸ਼ ਨੂੰ ਕਿਸੇ ਹਾਲ ਵਿਚ ਮੁਆਫ਼ ਨਹੀਂ ਕਰਨਗੇ ਅਤੇ 2027 ਦੀਆਂ ਚੋਣਾਂ ਵਿਚ ਇਨ੍ਹਾਂ ਨੂੰ ਚੰਗਾ ਸਬਕ ਸਿਖਾ ਕੇ ਘਰ ਬਿਠਾ ਦੇਣਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਉਨ੍ਹਾਂ ਨਾਲ ਖੜੀ ਹੈ ਅਤੇ ਉਨ੍ਹਾਂ ਦੇ ਹਰ ਸੰਘਰਸ਼ ਅਤੇ ਦੁੱਖ ਸੁੱਖ ਵਿਚ ਡਟ ਕੇ ਸਾਥ ਦੇਵੇਗੀ | ਇਸ ਤੋਂ ਇਲਾਵਾ ਖੰਨਾ ਵੱਲੋਂ ਸੰਗਰੂਰ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਆਲ ਪਾਰਟੀ ਮੀਟਿੰਗ ਦੀ ਵੀ ਮੰਗ ਰੱਖੀ ਅਤੇ ਨਾਲ ਹੀ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸੰਸਥਾ 'ਉਮੀਦ' ਸੰਗਰੂਰ ਦੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਤਤਪਰ ਹੈ ਅਤੇ ਭਾਜਪਾ ਵਰਕਰ ਵੀ ਸੰਗਰੂਰ ਵਾਸੀਆਂ ਨੂੰ ਇਸ ਮੁਸੀਬਤ ਤੋਂ ਨਿਜਾਤ ਦਵਾਉਣ ਲਈ ਕੰਮ ਕਰਨ ਨੂੰ ਤਿਆਰ ਹਨ ਪਰ ਸਰਕਾਰ ਨੂੰ ਇਸ ਸਬੰਧੀ ਪਹਿਲ ਕਰਨੀ ਪਵੇਗੀ |
Ad Position 22
No active advertisement
ਪਿਛਲੀ ਖ਼ਬਰ ਛਾਜਲੀ ਵਿਚ ਪਰਾਲੀ ਸਾੜਨ ਦੇ ਦੋ ਮਾਮਲੇ ਦਰਜ ਅਗਲੀ ਖ਼ਬਰ ਜੀਰੀ ਦੇ ਨਾੜ ਨੂੰ ਅੱਗ ਲਗਾਉਣ 'ਤੇ 10 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ
Ad Position 24