ਅਮਰਗੜ੍ਹ, 23 ਨਵੰਬਰ (ਜਤਿੰਦਰ ਮੰਨਵੀ)-ਚੋਰੀ ਅਤੇ ਚੋਰੀ ਦੇ ਸਮਾਨ ਦੀ ਖ਼ਰੀਦੋ-ਫ਼ਰੋਖ਼ਤ ਦੇ ਗੰਭੀਰ ਮਾਮਲੇ 'ਚ ਦੋ ਵਿਅਕਤੀਆਂ ਖ਼ਿਲਾਫ਼ ਥਾਣਾ ਅਮਰਗੜ੍ਹ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਸ਼ਿਕਾਇਤਕਰਤਾ ਸ਼ਿੰਦਰਪਾਲ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਮੁਹਾਲਾ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਉਸ ਦੇ ਪੁੱਤਰ ਕਥਿਤ ਦੋਸ਼ੀ ਗੁਰਦੀਪ ਸਿੰਘ ਉਰਫ਼ ਦੀਪ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਮੁਹਾਲਾ ਨੇ ਘਰੋਂ ਲੋਹੇ ਦਾ ਹਲ ਅਤੇ ਲੋਹੇ ਦੀ ਰੇਹੜੀ ਚੋਰੀ ਕਰ ਕੇ ਕਬਾੜ 'ਚ ਵੇਚ ਦਿੱਤੀ | ਜਾਂਚ ਦੌਰਾਨ ਪੁਲਿਸ ਨੇ ਚੋਰੀ ਕੀਤਾ ਸਮਾਨ ਖ਼ਰੀਦਣ ਦੇ ਕਥਿਤ ਦੋਸ਼ਾਂ ਹੇਠ ਅਮਰਗੜ੍ਹ 'ਚ ਕਬਾੜ ਦਾ ਕਾਰੋਬਾਰ ਕਰਨ ਵਾਲੇ ਕਸ਼ਮੀਰ ਸਿੰਘ ਪੁੱਤਰ ਸਹਾਣਾ ਸਿੰਘ ਵਾਸੀ ਬਾਜ਼ੀਗਰ ਬਸਤੀ ਅਮਰਗੜ੍ਹ ਨੂੰ ਵੀ ਨਾਮਜ਼ਦ ਕਰ ਲਿਆ ਹੈ | ਪੁਲਿਸ ਮੁਤਾਬਕ ਦੋਵੇਂ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵਧਾਈ ਜਾ ਰਹੀ ਹੈ |