23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਏਡਜ਼ ਦੀ ਨਾਮੁਰਾਦ ਬਿਮਾਰੀ ਪ੍ਰਤੀ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 24-11-2025
ਮਲੇਰਕੋਟਲਾ, 23 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਇਸਲਾਮੀਆ ਗਰਲਜ਼ ਕਾਲਜ ਵਿਖੇ ਡਾਇਰੈਕਟਰ ਯੁਵਕ ਸੇਵਾਵਾਂ ਮਲੇਰਕੋਟਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਪਿ੍ੰਸੀਪਲ ਮੈਡਮ ਡਾ. ਰਾਹੀਲਾ ਖ਼ਾਨ ਦੀ ਅਗਵਾਈ ਹੇਠ ਰੈਡ ਰੀਬਨ ਕਲੱਬ ਦੀਆਂ ਗਤੀਵਿਧੀਆਂ ਨੂੰ ਕਰਵਾਇਆ ਗਿਆ | ਇਹ ਪ੍ਰੋਗਰਾਮ (ਐਚ.ਆਈ.ਵੀ) ਏਡਜ਼ ਦੀ ਨਾਮੁਰਾਦ ਬਿਮਾਰੀ ਦੇ ਸਬੰਧ ਵਿਚ ਜਾਗਰੂਕਤਾ ਪੈਦਾ ਕਰਨ ਲਈ ਕਰਵਾਇਆ ਗਿਆ | ਇਸ ਮੌਕੇ ਫੇਸ ਪੇਂਟਿੰਗ, ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਸੁਹਾਲੀਆ, ਦੂਜਾ ਸਥਾਨ ਸੁਮਈਆ ਅਤੇ ਤੀਜਾ ਸਥਾਨ ਸਾਦੀਆ ਨੇ ਹਾਸਿਲ ਕੀਤਾ | ਸਲੋਗਨ ਰਾਈਟਿੰਗ ਵਿਚ ਪਹਿਲਾ ਸਥਾਨ ਰੋਜ਼ੀ, ਦੂਜਾ ਸਥਾਨ ਸੁਮਈਆ ਅਤੇ ਤੀਜਾ ਹਾਦੀਆ ਨੇ ਹਾਸਿਲ ਕੀਤਾ ਅਤੇ ਰੰਗੋਲੀ ਵਿਚ ਪਹਿਲਾ ਸਥਾਨ ਸਾਨੀਆ, ਦੂਜਾ ਸਥਾਨ ਆਇਸ਼ਾ ਅਤੇ ਤੀਜਾ ਸਥਾਨ ਸ਼ਹਿਰੀਨ ਨੇ ਹਾਸਿਲ ਕੀਤਾ ਅਤੇ ਫੇਸ ਪੇਂਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਇਕਰਾ, ਦੂਜਾ ਸਥਾਨ ਸੁਮਈਆ ਅਤੇ ਤੀਸਰਾ ਸਥਾਨ ਆਇਸ਼ਾ ਨੇ ਹਾਸਿਲ ਕੀਤਾ | ਇਸ ਸਮਾਰੋਹ ਦੀ ਕਾਰਵਾਈ ਰੈਡ ਰਿਬਨ ਕਲੱਬ ਦੇ ਇੰਚਾਰਜ ਮੈਡਮ ਗੁਰਵਿੰਦਰ ਕੌਰ ਦੁਆਰਾ ਚਲਾਈ ਗਈ ਅਤੇ ਜੇਤੂ ਵਿਦਿਆਰਥਣਾਂ ਨੂੰ ਇਨਾਮਾਂ ਦੀ ਵੰਡ ਪਿ੍ੰਸੀਪਲ ਡਾਕਟਰ ਰਾਹੀਲਾ ਖ਼ਾਨ ਵਲੋਂ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਹਰ ਫ਼ਰੰਟ 'ਤੇ ਪੂਰੀ ਤਰ੍ਹਾਂ ਫ਼ੇਲ੍ਹ-ਸੋਨੂੰ, ਭਿੰਡਰ <br/> ਅਗਲੀ ਖ਼ਬਰ ਚੋਰ ਅਤੇ ਕਬਾੜ ਕਾਰੋਬਾਰੀ ਖ਼ਿਲਾਫ਼ ਮਾਮਲਾ ਦਰਜ
Ad Position 24