23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਕਾਮਰੇਡ ਨਿਰਮਲ ਬਟੜਿਆਣਾ ਪੰਜਵੀਂ ਵਾਰ ਤਹਿਸੀਲ ਸਕੱਤਰ ਬਣੇ

Ad Position 21
No active advertisement
ਅਜੀਤ ਡੈਸਕ 25-11-2025
ਸੰਗਰੂਰ, 24 ਨਵੰਬਰ (ਦਮਨਜੀਤ ਸਿੰਘ) - ਭਾਰਤੀ ਕਮਿਊਨਿਸਟ ਪਾਰਟੀ ਦਫਤਰ ਸੁਤੰਤਰ ਭਵਨ ਵਿਚ ਕਾਮਰੇਡ ਨਵਜੀਤ ਸਿੰਘ ਸੰਗਰੂਰ, ਕਾਮਰੇਡ ਨਰੰਜਣ ਸਿੰਘ ਚੁਨਾਗਰਾ (ਸੰਗਰੂਰ), ਕਾਮਰੇਡ ਰਾਮ ਸਿੰਘ ਬੀਬੜ, ਕਾਮਰੇਡ ਦਰਸ਼ਨ ਸਿੰਘ ਸਜੂਮਾ ਅਤੇ ਕਾਮਰੇਡ ਬੀਬੀ ਸਰਬਜੀਤ ਕੌਰ ਦੇ ਪ੍ਰਧਾਨਗੀ ਹੇਠ ਡੇਲੀਗੇਟ ਇਜਲਾਸ ਕੀਤਾ ਗਿਆ | ਇਜਲਾਸ ਦੀ ਸ਼ੁਰੂਆਤ ਸਮੇਂ ਸੋਗ ਮਤਾ ਰੱਖ ਕੇ ਵਿਛੜੇ ਸਾਥੀਆਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ | ਕਨਵੈੱਨਸ਼ਨ ਦਾ ਉਦਘਾਟਨ ਕਰਦਿਆਂ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤਾਂ ਸਿਰਫ਼ ਪੂੰਜੀਪਤੀਆਂ ਤੇ ਕਾਰਪੋਰੇਟਾਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਉਸ ਨੇ ਜੋ ਵੀ ਨੀਤੀ ਲਿਆਂਦੀ ਉਹ ਸਾਰੇ ਕਿਸਾਨ ਮਜ਼ਦੂਰ ਤੇ ਕਿਰਤੀ ਉੱਤੇ ਹਮਲੇ ਹਨ | ਪੰਜਾਬ ਯੂਨੀਵਰਸਿਟੀ ਇੱਥੋਂ ਤੱਕ ਕੇ ਚੰਡੀਗੜ੍ਹ ਪੰਜਾਬ ਤੋਂ ਖੋਹਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਪੰਜਾਬ ਸਰਕਾਰ ਨੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਸਿਰਫ਼ ਲਾਰੇ ਲੱਪਿਆ ਵਿਚ ਸਮਾਂ ਲੰਘਾਇਆ ਜਾ ਰਿਹਾ ਹੈ | ਉਨ੍ਹਾਂ ਪਾਰਟੀ ਮੈਂਬਰਾਂ ਨੂੰ ਵਧੀਆਂ ਟੀਮ ਚੁਣਨ ਦਾ ਸੱਦਾ ਦਿੱਤਾ | ਕਾਮਰੇਡ ਹਰਦੇਵ ਸਿੰਘ ਬਖਸੀਵਾਲਾ ਨੇ ਕਿਹਾ ਕਿ ਸਿਰਫ਼ ਕਮਿਊਨਿਸਟ ਪਾਰਟੀਆਂ ਹੀ ਲੋਕਾਂ ਨੂੰ ਕੋਈ ਰਾਹਤ ਦੇ ਸਕਦੀਆਂ ਹਨ ਅਤੇ ਲੋਕਾਂ ਦੀ ਬੰਦ ਖਲਾਸੀ ਕਰ ਸਕਦੀਆਂ ਹਨ | ਕਮਿਊਨਿਸਟ ਪਾਰਟੀ ਹਮੇਸ਼ਾ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦੀ ਗੱਲ ਕਰਦੀ ਹੈ | ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ, ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ | ਇਜਲਾਸ ਦੌਰਾਨ ਪਹਿਲਾ ਜ਼ਿਲ੍ਹਾ ਕਨਵੈੱਨਸ਼ਨ ਲਈ ਡੈਲੀਗੇਟਾਂ ਦੀ ਚੋਣ ਕਰਵਾਈ ਬਾਅਦ ਵਿਚ ਸਰਬ ਸੰਮਤੀ ਨਾਲ ਤਹਿਸੀਲ ਕਮੇਟੀ ਚੁਣੀ ਗਈ | ਦੋਵੇਂ ਆਗੂਆਂ ਵਲੋਂ ਨਵੀਂ ਚੁਣੀ ਕਮੇਟੀ ਨੂੰ ਮੁਬਾਰਕਬਾਦ ਦਿੱਤੀ | ਕਮੇਟੀ ਵਿਚ ਕਾਮਰੇਡ ਨਿਰਮਲ ਬਟੜਿਆ ਪੰਜਵੀਂ ਵਾਰ ਤਹਿਸੀਲ ਸਕੱਤਰ ਚੁਣੇ ਗਏ, ਕਾਮਰੇਡ ਦਰਸਨ ਸਿੰਘ ਸਜੂਮਾ ਮੀਤ ਸਕੱਤਰ, ਕਾਮਰੇਡ ਨਵਜੀਤ ਸਿੰਘ ਦੂਜੀ ਵਾਰ ਮੀਤ ਸਕੱਤਰ, ਸੀਤਾਰਾਮ ਖਜਾਨਚੀ, ਭਜਨ ਸਿੰਘ ਮਾਝੀ, ਰਾਮ ਸਿੰਘ ਉੱਪਲੀ, ਅਮਰੀਕ ਸਿੰਘ ਅਕਬਰਪੁਰ, ਦਲਵਾਰਾ ਸਿੰਘ ਨਾਗਰਾ, ਰਾਮ ਕੁਮਾਰ, ਰਾਮ ਸਿੰਘ ਬੀਬੜੀ, ਦਰਸ਼ਨ ਸਿੰਘ ਧੂਰੀ, ਨਰੰਜਣ ਸਿੰਘ, ਸੁਖਪਾਲ ਸਿੰਘ ਗੱਗੜਪੁਰ, ਅਮਰਜੀਤ ਸਿੰਘ ਸੰਗਰੂਰ, ਨਿਸ਼ਾਤ ਸੰਗਰੂਰ, ਦਰਸਨ ਸਿੰਘ ਦੁੱਗਾ, ਸੁਖਦੇਵ ਸਿੰਘ ਬਾਸੀਅਰਕ, ਰਘਬੀਰ ਸਿੰਘ ਭਵਾਨੀਗੜ੍ਹ, ਭੋਲਾ ਸਿੰਘ ਸਜੂਮਾ ਅਤੇ ਹਰਦੀਪ ਸਿੰਘ ਦੁੱਗਾ ਇਨਵਾਈਟੀ ਮੈਂਬਰ ਚੁਣੇ ਗਏ | ਇਸ ਮੌਕੇ ਮਿੱਠਾ ਸਿੰਘ ਚੱਠੇ ਸ਼ੇਖਵਾਂ, ਮੇਲਾ ਸਿੰਘ ਪੁੰਨਾਵਾਲਾ ਅਤੇ ਕਾਮਰੇਡ ਬੀਬੀ ਸਰਬਜੀਤ ਕੌਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੰਘਰਸ਼ ਅੱਗੇ ਝੁਕੇ ਬੈਂਕ ਅਧਿਕਾਰੀ, ਇੱਕ ਹਫ਼ਤੇ 'ਚ ਐਨ.ਓ.ਸੀ. ਦੇਣ ਦਾ ਕੀਤਾ ਲਿਖਤੀ ਵਾਅਦਾ - ਕੇਵਲ ਸਿੰਘ ਜਵੰਧਾ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਕੂਲ ਪਿੱਥੋ ਵਲੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ
Ad Position 24