23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸੰਘਰਸ਼ ਅੱਗੇ ਝੁਕੇ ਬੈਂਕ ਅਧਿਕਾਰੀ, ਇੱਕ ਹਫ਼ਤੇ 'ਚ ਐਨ.ਓ.ਸੀ. ਦੇਣ ਦਾ ਕੀਤਾ ਲਿਖਤੀ ਵਾਅਦਾ - ਕੇਵਲ ਸਿੰਘ ਜਵੰਧਾ

Ad Position 21
No active advertisement
ਅਜੀਤ ਡੈਸਕ 25-11-2025
ਸੁਨਾਮ ਊਧਮ ਸਿੰਘ ਵਾਲਾ, 24 ਨਵੰਬਰ (ਰੁਪਿੰਦਰ ਸਿੰਘ ਸੱਗੂ) - ਕਿਸਾਨ ਵਲੋਂ ਵਿਆਜ ਸਮੇਤ ਲਿਮਿਟ ਤੇ ਲੋਨ ਦੀ ਪੂਰੀ ਰਕਮ ਭਰਨ ਦੇ ਬਾਵਜੂਦ ਐਨਓਸੀ ਦੇਣ ਤੋਂ ਆਨਾਕਾਨੀ ਕਰ ਰਹੇ ਇੰਡੋ ਸੈਂਡ ਬੈਂਕ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੁਨਾਮ ਦੇ ਜਰਨਲ ਸਕੱਤਰ ਕੇਵਲ ਸਿੰਘ ਜਵੰਧਾਂ ਨੇ ਦੱਸਿਆ ਕਿ ਕਿਸਾਨ ਬਲਜੀਤ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਖਡਿਆਲ ਨੇ ਸੁਨਾਮ ਸਥਿਤ ਇੰਡੋ ਸੈਂਡ ਬੈਂਕ ਵਿਚੋਂ ਕਰੀਬ ਦੋ ਸਾਲ ਪਹਿਲਾਂ ਲਿਮਟ ਕਰਵਾਈ ਸੀ ਅਤੇ ਲੋਨ ਲਿਆ ਸੀ | ਬਲਜੀਤ ਸਿੰਘ ਵੱਲੋਂ ਕਰੀਬ ਦੋ ਮਹੀਨੇ ਪਹਿਲਾਂ ਬੈਂਕ ਦੀ ਲਿਮਟ ਅਤੇ ਲੋਨ ਦੀ ਵਿਆਜ ਸਮੇਤ ਬਣਦੀ ਪੂਰੀ ਰਕਮ ਭਰ ਕੇ ਖਾਤਾ ਬੰਦ ਕਰਨ ਲਈ ਅਰਜ਼ੀ ਦਿੱਤੀ ਗਈ ਸੀ ਪਰ ਬੈਂਕ ਵਲੋਂ ਖਾਤਾ ਬੰਦ ਕਰਨ ਦੇ ਨਾਂ ਤੇ ਬਹੁਤ ਜ਼ਿਆਦਾ ਖਰਚਾ ਮੰਗ ਕੇ ਬਿਨ੍ਹਾਂ ਵਜਾ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਬੀਕੇਯੂ ਸਿੱਧੂਪੁਰ ਬਲਾਕ ਸੁਨਾਮ ਵਲੋਂ ਬੈਂਕ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਹੀ ਅੱਜ ਧਰਨਾ ਦਿੱਤਾ ਗਿਆ ਹੈ | ਕੇਵਲ ਸਿੰਘ ਜਵੰਧਾਂ ਨੇ ਦੱਸਿਆ ਕਿ ਧਰਨਾ ਲੱਗਣ ਤੋਂ ਬਾਅਦ ਬੈਂਕ ਅਧਿਕਾਰੀਆਂ ਦਾ ਰਵੱਈਆ ਬਦਲ ਗਿਆ ਤੇ ਮਾਮਲੇ ਦਾ ਹੱਲ ਕਰਨ ਦੀ ਗੱਲਬਾਤ ਸ਼ੁਰੂ ਕੀਤੀ, ਜਿਸ ਦੌਰਾਨ ਬੈਂਕ ਵੱਲੋਂ ਉਕਤ ਕਿਸਾਨ ਨੂੰ ਬਿਨਾਂ ਕੋਈ ਖਰਚਾ ਵਗ਼ੈਰਾ ਲਏ ਇੱਕ ਹਫ਼ਤੇ ਅੰਦਰ ਐਨਓਸੀ ਦੇਣ ਦਾ ਲਿਖਤੀ ਵਾਅਦਾ ਕੀਤਾ ਗਿਆ ਹੈ | ਕਸ਼ਮੀਰ ਸਿੰਘ ਉਗਰਾਹਾਂ ਅਤੇ ਕੇਵਲ ਸਿੰਘ ਜਵੰਧਾਂ ਨੇ ਕਿਹਾ ਕਿ ਜੇਕਰ ਕੀਤੇ ਵਾਅਦੇ ਮੁਤਾਬਿਕ ਬੈਂਕ ਅਧਿਕਾਰੀਆਂ ਵਲੋਂ ਸਹੀ ਸਮੇਂ ਤੇ ਐਨਓਸੀ ਦੇਣ ਤੋਂ ਆਨਾਕਾਨੀ ਕੀਤੀ ਗਈ ਤਾਂ ਬੈਂਕ ਅੱਗੇ ਮੁੜ ਧਰਨਾ ਦੇ ਕੇ ਅਣਮਿਥੇ ਸਮੇਂ ਲਈ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ | ਇਸ ਮੌਕੇ ਬਲਾਕ ਸੁਨਾਮ ਕਸ਼ਮੀਰ ਸਿੰਘ ਉਗਰਾਹਾਂ, ਹਰਬੰਸ ਸਿੰਘ ਖਡਿਆਲ, ਗੁਰਦੇਵ ਸਿੰਘ ਖਡਿਆਲ, ਮਲਕੀਤ ਸਿੰਘ ਗੰਢੂਆ, ਹਾਕਮ ਸਿੰਘ ਨਾਗਰਾ, ਦਰਸ਼ਨ ਸਿੰਘ ਛਾਜਲਾ, ਭਗਵੰਤ ਸਿੰਘ ਮੈਦੇਵਾਸ, ਮਿਸ਼ਰਾ ਸਿੰਘ ਤੋਲਾਵਾਲ, ਗੁਰਮੇਲ ਸਿੰਘ ਸ਼ਾਹਪੁਰ ਕਲਾਂ, ਦਲੇਲ ਸਿੰਘ ਚੱਠਾ, ਮਨਿੰਦਰ ਸਿੰਘ ਲਦਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਕਾ ਮਨੇਸ ਦੀ ਯਾਦ 'ਚ ਹਾਕੀ ਟੂਰਨਾਮੈਂਟ ਦਾ ਉਦਘਾਟਨ ਅਗਲੀ ਖ਼ਬਰ ਕਾਮਰੇਡ ਨਿਰਮਲ ਬਟੜਿਆਣਾ ਪੰਜਵੀਂ ਵਾਰ ਤਹਿਸੀਲ ਸਕੱਤਰ ਬਣੇ
Ad Position 24